modi
ਅੰਬਾਨੀਆਂ ਅਡਾਨੀਆਂ ਨਾਲ ਆੜੀ ਮੋਦੀਆ
ਕਰਦੈਂ ਕਿਸਾਨਾਂ ਨਾਲ ਮਾੜੀ ਮੋਦੀਆ
ਲੰਬੀ ਜਹੀ ਕਰੀ ਫਿਰੇ ਦਾੜੀ ਮੋਦੀਆ
ਤੈਨੂੰ ਕੋਈ ਲਜਾਵੇ ਨਾ ਦਿਹਾੜੀ ਮੋਦੀਆ
ਬਿਲ ਕਾਲੇ ਮੋੜ ਲੈ ਪਿਛਾੜੀ ਮੋਦੀਆ
ਨਹੀਂ ਸੱਚ ਜਾਂਣੀ ਹੋਣੀ ਬਹੁਤ ਮਾੜੀ ਮੋਦੀਆ
ਕਾਹਤੋਂ ਕਿਰਤੀ ਕਿਸਾਨਾਂ ਨਾਲ ਵਿਗਾੜੀ ਮੋਦੀਆ
ਤੈਨੂੰ ਕੋਈ ਲਜਾਵੇ ਨਾ ਦਿਹਾੜੀ ਮੋਦੀਆ
ਵੇਖ ਟਰਾਲੀ ਉੱਤੇ ਟਰਾਲੀ ਪਈ ਆ ਚਾੜ੍ਹੀ ਮੋਦੀਆ
ਇੱਕੋ ਹੱਥ ਨਾਲ ਮਾਰ ਦਿਆਂਗੇ ਤਾੜੀ ਮੋਦੀਆ
ਇਹ ਮੋਰਚਾ ਨਾ ਸਮਝੀ ਬਰਗਾੜੀ ਮੋਦੀਆ
ਤੈਨੂੰ ਕੋਈ ਲਜਾਵੇ ਨਾ ਦਿਹਾੜੀ ਮੋਦੀਆ
ਗੋਦੀ ਮੀਡੀਆ ਨੇ ਗੁੱਡੀ ਤੇਰੀ ਚਾੜ੍ਹੀ ਮੋਦੀਆ
ਹੱਕ ਸਾਡੇ ਜਾਨਾਂ ਪੈਰਾਂ ਚ ਲਤਾੜੀ ਮੋਦੀਆ
ਨਾਲ ਅਮਿਤ ਸ਼ਾਹ ਗੁਜਰਾਤ ਦਾ ਕਬਾੜੀ ਮੋਦੀਆ
ਤੈਨੂੰ ਕੋਈ ਲਜਾਵੇ ਨਾ ਦਿਹਾੜੀ ਮੋਦੀਆ
ਸਾਨੂੰ ਧਰਮਾਂ ਦੇ ਨਾਂ ਤੇ ਜਾਨਾਂ ਪਾੜੀ ਮੋਦੀਆ
ਮਾਰੇ ਆਪਣੇ ਹੀ ਪੈਰ ਤੇ ਕੁਹਾੜੀ ਮੋਦੀਆ
ਤੂੰ ਤਾਂ ਲਾੜਾ ਬਣ ਛੱਡੀ ਸੀਗੀ ਲਾੜੀ ਮੋਦੀਆ
ਤੈਨੂੰ ਕੋਈ ਲਜਾਵੇ ਨਾ ਦਿਹਾੜੀ ਮੋਦੀਆ
ਸਾਨੂੰ ਫਸਲ ਪਿਆਰੀ ਸਾਉਣੀਂ ਹਾੜੀ ਮੋਦੀਆ
ਹੱਕ ਮਾਰਕੇ ਤੂੰ ਹਿੱਕਾਂ ਜਾਨਾਂ ਸਾੜੀ ਮੋਦੀਆ
“ਗੋਗੀ” ਬੰਦਾ ਤੂੰ ਐਂ ਸਿਰੇ ਦਾ ਜਗਾੜੀ ਮੋਦੀਆ
ਤੈਨੂੰ ਕੋਈ ਲਜਾਵੇ ਨਾ ਦਿਹਾੜੀ ਮੋਦੀਆ