ਸਟਾਰ ਗਾਇਕ ਰਮੇਸ਼ ਚੋਪੜਾ ਦਾ ਸਨਮਾਨ
ਬਰਨਾਲਾ 09, ਦਸੰਬਰ (ਚੰਡਿਹੋਕ), ਬੀਤੇ ਦਿਨੀਂ ਸੂਰਿਆਵੰਸ਼ੀ ਖੱਤਰੀ ਸਭਾ (ਰਜਿ.) ਬਰਨਾਲਾ ਵਲੋਂ ਸਭਾ ਦੇ ਸਰਪ੍ਰਸਤ ਅਤੇ ਸਟਾਰ ਮੇਕਰ ਗਾਇਕ ਰਮੇਸ਼ ਚੋਪੜਾ ਦਾ ਸਨਮਾਨ ਕੀਤਾ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਮੇਸ਼ ਚੋਪੜਾ ਸਟਾਰ ਮੇਕਰ ’ਤੇ ਦੋ ਸੌ ਤੋਂ ਵੱਧ ਗੀਤ ਅਤੇ ਭਜਨ ਗਾ ਚੁੱਕੇ ਹਨ। ਇਹਨਾਂ ਦੀ ਸੁਰੀਲੀ ਆਵਾਜ਼ ਹਰ ਇਕ ਦਾ ਦਿਲ ਮੋਹ ਲੈਂਦੀ ਹੈ। ਇਹ ਪੇਸ਼ੇ ਵਜੋਂ ਐਸ. ਡੀ. ਓ ਸੇਵਾ ਮੁਕਤ ਹੋਏ ਹਨ। ਇਹਨਾਂ ਦਾ ਸਨਮਾਨ ਕਰਨ ਲਈ ਸੂਰਿਆਵੰਸ਼ੀ ਖੱਤਰੀ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਹੋਰ ਵੀ ਵਧੇਰੇ ਲਗਨ ਅਤੇ ਮਿਹਨਤ ਨਾਲ ਗੀਤ ਅਤੇ ਭਜਨ ਗਾਉਂਦੇ ਰਹਿਣਗੇ। ਇਸ ਮੌਕੇ ਉਹਨਾਂ ਗੀਤ ਅਤੇ ਭਜਨ ਗਾ ਕੇ ਆਪਣੇ ਫ਼ਨ ਦਾ ਮੁਜਾਹਰਾ ਕੀਤਾ। ਇਸ ਸਮੇਂ ਉਹਨਾਂ ਦਾ ਸਨਮਾਨ ਕਰਨ ਵਾਲਿਆਂ ਵਿਚ ਕਰਮ ਸਿੰਘ ਭੰਡਾਰੀ, ਰਾਕੇਸ਼ ਜਿੰਦਲ, ਮਨਦੀਪ ਕੌਰ ਵਾਲੀਆ, ਬਲਵੀਰ ਸਿੰਘ ਭੰਡਾਰੀ, ਮੁਨੀਸ਼ ਬਾਂਸਲ, ਕੁਲਮੀਤ ਭਗਰੀਆ, ਕੁਲਤਾਰ ਤਾਰੀ, ਬਬੀਤਾ ਜਿੰਦਲ, ਮਹਿੰਦਰਪਾਲ, ਰਾਜੇਸ਼ ਭੁਟਾਨੀ ਅਤੇ ਤੇਜਿੰਦਰ ਚੰਡਿਹੋਕ ਹਾਜ਼ਰ ਸਨ।