✍️ਦੀਪ ਰਾਉਕੇ +97431283021
ਜਜ਼ਬੇ ਨਾਲ ਜਿੱਤ ਲਵਾਂਗੇ ਹੱਕਾਂ ਦੀਆਂ ਜੰਗਾਂ ਨੂੰ,
ਮੁੜਨਾ ਮੰਨਵਾ ਕੇ ਪਿੰਡ ਨੂੰ ਲੋਕਾਂ ਨੇ ਮੰਗਾਂ ਨੂੰ,
ਬਣਦੇ ਤੁਸੀਂ ਡਾਰਾਂ ਵੇਖਿਓ ਚਿੜੀਆਂ ਦੇ ਖੰਭਾਂ ਨੂੰ,
ਪਾਣੀ ਕਦੇ ਖੋਰ੍ਹ ਨਹੀਂ ਸਕਦਾ ਹਿੰਮਤ ਦੇ ਰੰਗਾਂ ਨੂੰ,
ਪੱਥਰਾਂ ਤੋਂ ਰੋਕ ਨਹੀਂ ਹੋਣਾ ਲੋਹੇ ਜਿਹੇ ਅੰਗਾਂ ਨੂੰ,
ਇੱਕੀ ਦੀ ਇਕੱਤੀ ਪਾਉਣੀ ਵੱਡਿਆਂ ਦਬੰਗਾਂ ਨੂੰ,
ਫੂਕਾਂ ਨਾਲ ਠਾਰ ਦੇਣਗੇ ਧੂੰਏਂ ਦੇ ਬੰਬਾਂ ਨੂੰ,
ਪੋਹ ਵਿੱਚ ਜੋ ਰੌਣੀਆਂ ਕਰਦੇ ਜਾਨਣ ਕੀ ਠੰਡਾਂ ਨੂੰ,
ਜੁੱਤੀ ਦੀ ਨੋਕ ਜਾਣੀਏ ਕੰਗਣਾ ਜੇਹੀਆਂ ਭੰਡਾਂ ਨੂੰ,
ਜੜ੍ਹਾਂ ‘ਤੋ’ ਪੱਟ ਸੁੱਟਣਗੇ ਤਖ਼ਤਾਂ ਦੀਆਂ ਕੰਧਾਂ ਨੂੰ,
ਮਨਾਂ ਦੇ ਨੀਵੇਂ ਆ ਅਸੀਂ ਉੱਚੀ ਸਾਡੀ ਮੱਤ ਦੇਖੀ,
ਹੁਣ ਤੱਕ ਜੋ ਰਹੇ ਜੋੜਦੇ ਖੁਲ ਗਏ ਉਹ ਹੱਥ ਦੇਖੀ,
ਸਾਨੂੰ ਤੂੰ ਟਿੱਚ ਸਮਝਿਆ ਟਿੱਚਾਂ ਦਾ ਟੱਚ ਦੇਖੀ,
ਮੱਥੇ ਵਿੱਚ ਡੰਗ ਮਾਰਨਗੇ ਉੱਡਣੇ ਤੂੰ ਸੱਪ ਦੇਖੀ,
ਭੂਸਰੇ ਬਘਿਆੜਾਂ ਤਾਈਂ ਪੈਂਦੀ ਹੁਣ ਨੱਥ ਦੇਖੀ,
ਝੂਠਾ ਦੇ ਚਿੱਠੇ ਖੋਲੂ ਸਮਿਆਂ ਦਾ ਸੱਚ ਦੇਖੀ,
ਹੋ ਰਹੇ ਨੇ ਰੋਸ ਮੁਜ਼ਾਹਰੇ ਸੜਕਾਂ ਤੇ ਇਕੱਠ ਦੇਖੀ,
ਦਿੱਲੀ ਵਿੱਚ ਦਿਲ ਜਲ੍ਹਿਆ ਦਾ ਪੈਦਾਂ ਘੜਮੱਸ ਦੇਖੀ,
ਖੇਤਾਂ ਦੇ ਪੁੱਤਰ ਪਾਉਂਦੇ ਟਾਊਨਾਂ ਵਿੱਚ ਧੱਕ ਦੇਖੀ,
ਅੰਨਦਾਤਾ’ਦੀਪ’ਨਹੀਂ ਛੜਦਾ ਲੈ ਕੇ ਰਹੂ ਹੱਕ ਦੇਖੀ,