✍️ਦੀਪ ਰਾਉਕੇ +97431283021
ਹਸਤੀ ਬਚਾਉਣ ਲਈ ਚੁੱਕੇ ਹਥਿਆਰ ਅਸੀ
ਨਾਮ ਸਾਨੂੰ ਦੇ ਦਿੱਤਾ ਤੁਸੀਂ ਅੱਤਵਾਦ ਦਾ,,,
ਦੱਸ ਕਿਹੜਾ ਹੁਣ ਤੱਕ ਦਿੱਤਾ ਖੁਸ਼ ਹੋ ਕੇ ਸਾਨੂੰ
ਹਰ ਹੱਕ ਮਾਰਿਆ ਤੂੰ ਦਿੱਲੀਏ ਪੰਜਾਬ ਦਾ,,
ਸੰਤਾਲੀ ਵਿੱਚ ਵਸਦਾ ਉਜਾੜਿਆਂ ਪੰਜਾਬ ਸਾਡਾ
ਦਿੱਤਾ ਸੀ ਮਧੋਲ ਫੁੱਲ ਖਿੜਿਆ ਗੁਲਾਬ ਦਾ,,,
ਗਈ ਔਰਤਾਂ ਦੀ ਪੱਤ ਢੇਰ ਲਾਸਾਂ ਦੇ ਪੰਜ਼ਾਬ ਵਿਚ
ਪਾਣੀ ਲਾਲ ਹੋ ਗਿਆ ਸੀ ਰਵੀ ਤੇ ਚਿਨਾਬ ਦਾ,,
ਅੱਜ ਤੱਕ ਸੁੱਕੀ ਪਈ ਏ ਐਸ,ਬਾਈ,ਇਲ ਨਹਿਰ
ਉਹਤੋਂ ਚੰਗਾ ਆਸਰਾਂ ਏ ਦੁੱਲੇ ਵਾਲੀ ਢਾਬ ਦਾ,,,
ਕੁਝ ਸਲਫਾਸਾਂ ਖੁਦਕੁਸ਼ੀਆਂ ਨੇ ਮਾਰ ਦੇਣਾ
ਬਚ ਗਏ ਜੋ ਮਾਰ ਜਾਊ ਸੇਵਨ ਸ਼ਰਾਬ ਦਾ,,,
ਰੋਡਾ ਉੱਤੇ ਰੁਲਦਾ ਏ ਭੁੱਖਾਂ ਮਰੇ ਅੰਨਦਾਤਾ
ਹੋਵੇ ਨਾ,ਅਸਰ ਤੈਨੂੰ ਕਿਰਤੀ ਦੀ ਆਵਾਜ਼ ਦਾ,,,
ਧੱਕੇਸ਼ਾਹੀ “ਦੀਪ” ਚੁੱਪ ਹੋ ਕੇ ਨਾ, ਸਹਾਰ ਹੋਣੀ
ਪੱਥਰ ਸਿੱਟਾਂਗੇ ਤੇਰੀ ਇੱਟ ਦੇ ਜਵਾਬ ਦਾ,,,