ਸਿਦਕ

ਪੋਹ ਦੀਆਂ ਇਹਨਾਂ ਠੰਡੀਆਂ ਰਾਤਾਂ ਵਿੱਚ ਹਰ ਵਰ੍ਹੇ, ਮਨ ਵਿੱਚ ਖਿਆਲ ਆਉਂਦਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋ ਛੋਟੇ ਲਾਲ ਮਾਤਾ ਗੁਜਰੀ ਜੀ ਦੇ ਨਾਲ ਠੰਢੇ ਬੁਰਜ ਵਿੱਚ ਕਿਵੇਂ ਰਹੇ ਹੋਣਗੇ। ਖ਼ੁਦ ਆਪਣੇ ਅੱਖੀਂ ਵੇਖ ਰਹੇ ਹਾਂ ਸਾਡਾ ਸਿੱਖ ਇਤਿਹਾਸ ਆਪਣੇ ਆਪ ਨੂੰ ਮੁੜ ਤੋਂ ਨਵੇਂ ਰੂਪ ਜਾਂ ਪ੍ਰਸੰਗ ਨਾਲ ਸਿਰਜ ਰਿਹਾ,ਮੂਲ ਵਿਚਾਰਧਾਰਾ ਉਹੀ ਹੈ, ਜ਼ੁਲਮ ਵਿਰੁੱਧ ਆਪਣੇ ਹੱਕਾਂ ਲਈ ਲੜਨਾ। ਠੰਡੇ ਯੱਖ ਮੌਸਮ ਦੀ ਮਾਰ ਝੱਲ ਰਹੇ ਹਨ ਸਾਡੇ ਸਤਿਕਾਰ ਯੋਗ ਬਜ਼ੁਰਗ, ਬੱਚੇ ਅਤੇ ਸਾਥੀ ਤਾਂ ਕਿ ਆਉਂਦੀਆਂ ਨਸਲਾਂ ਅਜ਼ਾਦ ਆਪਣੇ ਢੰਗ ਨਾਲ ਜਿਊਣ ,ਸਾਨੂੰ ਇਨਸਾਨੀਅਤ ਦੇ ਤੌਰ ਤੇ ਸਿਰਫ ਇਕ ਵਾਰ ਸੋਚਣਾ ਚਾਹੀਦਾ ਹੈ ਕਿ ਅਸੀਂ ਤਿੰਨ ਡਿਗਰੀ ਤਾਪਮਾਨ ਵਿਚ ਖੁੱਲੇ ਅਸਮਾਨ ਥੱਲੇ ਪੰਜ ਮਿੰਟ ਲਈ ਵੀ ਬੈਠ ਸਕਦੇ ਹਾਂ,ਇਹਨਾਂ ਲੱਖਾਂ ਸੰਘਰਸ਼-ਸ਼ੀਲ ਸਾਥੀਆਂ ਨੂੰ ਤਾਂ ਘੱਟੋ ਘੱਟ ਪੰਦਰਾਂ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ ਸਰਦੀਆਂ ਦੀਆਂ ਧੁੱਪਾਂ ਦਾ।
ਅਦੁੱਤੀ ਸ਼ਹਾਦਤਾਂ ਦੇ ਸਫ਼ਰ ਵਾਲਾ ਦਸੰਬਰ ਦਾ ਇਹ ਹਫਤਾ ਸਦੀਆਂ ਤੋਂ ਸਿੱਖਾਂ ਦੇ ਮਨਾਂ ਉੱਤੇ ਉੱਕਰਿਆ ਹੋਇਆ ਹੈ, ਜੋ ਇਸ ਸੰਘਰਸ਼ ਦੋਰਾਨ ਮੁਸ਼ਕਲਾਂ ਸਹਿਣ ਦੀ ਹਿੰਮਤ ਬਖਸ਼ਦਾ ਹੈ। ਸਲਾਮ ਹੈ ਅਜਿਹੇ ਜੋਸ਼,ਜਜ਼ਬੇ ਤੇ ਕੁਰਬਾਨੀ ਨੂੰ। ‘ ਬਿਰਥੀ ਕਦੇ ਨਾ ਹੋਵਈ , ਜਨ ਕੀ ਅਰਦਾਸ ‘ ਆਓ ਅਸੀਂ ਸਾਰੇ , ਨਿਰਸਵਾਰਥ ਅਤੇ ਨਿਮਾਣੇ ਹੋ ਕਿ , ਜਿਸ ਵੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੇ ਹਾ , ਇੱਕ ਅਪੀਲ , ਜੋਦੜੀ , ਅਰਦਾਸ ਕਰੀਏ , ਸਚਾਈ ਦੀ ਜਿੱਤ , ਸੰਘਰਸ਼ੀ ਯੋਧਿਆਂ ਦੀ ਚੜਦੀ ਕਲਾਂ ਲਈ ਅਤੇ ਹੰਕਾਰੀ ਸ਼ਾਸਕਾਂ ਦੇ ਝੂਠ ਦੇ ਵਿਨਾਸ਼ ਲਈ , ਰੱਬ ਉਹਨਾਂ ਨੂੰ ਸੁਮੱਤ ਬਖਸ਼ੇ। ਸਿਜਦਾ, ਸਤਿਕਾਰ।
ਰਿਪਨਜੋਤ ਕੌਰ ਸੋਨੀ ਬੱਗਾ
9878753423
ਅਧਿਆਪਕਾ ਆਰਮੀ ਪਬਲਿਕ ਸਕੂਲ। ਪਟਿਆਲਾ।