ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 23 ਨੂੰ
ਬਰਨਾਲਾ, 18 ਦਸੰਬਰ
ਸਾਲ 2020-21 ਲਈ (ਮਿਤੀ 24-12-2020 ਤੋਂ 31-03-2021 ਤੱਕ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਦੀ ਤੀਸਰੀ ਮੰਜ਼ਿਲ ’ਤੇ ਸਥਿਤ ਚਾਹ-ਦੁੱਧ ਦੀ ਕੰਟੀਨ ਦੀ ਬੋਲੀ ਸਹਾਇਕ ਕਮਿਸ਼ਨਰ (ਜਨਰਲ) ਦੀ ਨਿਗਰਾਨੀ ਹੇਠ ਕਮਰਾ ਨੰ. 24 ਵਿੱਚ ਹੋਵੇਗੀ।
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜਾਰੀ ਹੁਕਮਾਂ ਤਹਿਤ ਇਸ ਸਬੰਧੀ ਚਾਹਵਾਨ ਵਿਅਕਤੀ ਆਪਣੇ ਪਹਿਚਾਣ ਪੱਤਰ/ਰਿਹਾਇਸ਼ੀ ਸੂਬਤ ਸਮੇਤ 10,000/- ਰੁਪਏ (ਸਿਰਫ ਦਸ ਹਜ਼ਾਰ ਰੁਪਏ) ਕੈਸ਼ ਬਤੌਰ ਪੇਸ਼ਗੀ ਰਕਮ ਜਮ੍ਹਾ ਕਰਵਾਉਣ ਉਪਰੰਤ ਹੀ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਪੇਸ਼ਗੀ ਰਕਮ ਜ਼ਿਲ੍ਹਾ ਨਾਜ਼ਰ (ਡੀ.ਸੀ.ਦਫ਼ਤਰ) ਪਾਸ ਕਮਰਾ ਨੰ. 78, ਪਹਿਲੀ ਮੰਜ਼ਿਲ ਵਿਖੇ ਮਿਤੀ 23-12-2020 ਨੂੰ ਸਵੇਰੇ 12:00 ਵਜੇ ਤੱਕ ਜਮ੍ਹਾਂ ਕਰਵਾਈ ਜਾ ਸਕੇਗੀ। ਇਹ ਰਕਮ ਸਫਲ ਬੋਲੀਕਾਰ ਤੋਂ ਇਲਾਵਾ ਅਸਫਲ ਬੋਲੀਕਾਰਾਂ ਨੂੰ ਵਾਪਸ ਕਰਨ ਯੋਗ ਹੋਵੇਗੀ। ਸਫਲ ਬੋਲੀਕਾਰ ਦੀ ਪੇਸ਼ਗੀ ਰਕਮ ਨੂੰ ਠੇਕੇ ਦੀ ਅਖੀਰਲੀ ਕਿਸ਼ਤ ਵਿੱਚ ਅਡਜਸਟ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸ਼ਰਤਾਂ ਮੌਕੇ ’ਤੇ ਦੱਸੀਆਂ ਜਾਣਗੀਆਂ ਜਾਂ ਸ਼ਰਤਾਂ ਸਬੰਧੀ ਜ਼ਿਲ੍ਹਾ ਨਜ਼ਾਰਤ ਸ਼ਾਖਾ (ਡੀ.ਸੀ.ਦਫ਼ਤਰ) ਵਿਖੇ ਤਾਲਮੇਲ ਕੀਤਾ ਜਾਵੇ। ਇਹ ਬੋਲੀ ਮਿਤੀ 23-12-2020 ਨੂੰ ਬਾਅਦ ਦੁਪਹਿਰ 2:00 ਵਜੇ ਡੀ.ਸੀ. ਦਫ਼ਤਰ, ਕਮਰਾ ਨੰ.24 ਵਿੱਚ ਹੋਵੇਗੀ,ਬੋਲੀ ਲਈ ਰਾਖਵੀਂ ਕੀਮਤ 50,000/- ਰੁਪਏ ਹੈ।
barnala news