ਸ੍ਰੀ ਬਾਲਾ ਜੀ ਚੌਂਕੀ ਸਮੇ ਹੋਈ ਜੈ ਜੈ ਕਾਰ,ਵੱਡੀ ਗਿਣਤੀ ਵਿੱਚ ਸਰਧਾਲੂ ਹੋਏ ਨਤਮਸਤਿਕ
ਤਪਾ ਮੰਡੀ,6 ਦਸੰਬਰ (ਅੰਕਿਤ ਸਿੰਗਲਾ) ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਸ੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾਂਦਾ ਹੈ ਪ੍ਰੰਤੂ ਇਸ ਵਾਰ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਸਰਕਾਰ ਵੱਲੋਂ ਜਾਰੀ ਜ਼ਰੂਰੀ ਹਦਾਇਤਾਂ ਨੂੰ ਧਿਆਨ ‘ਚ ਰੱਖਦੇ ਹੋਏ ਸਮੁੱਚੇ ਮੰਡਲ ਵੱਲੋਂ ਸ੍ਰੀ ਬਾਲਾ ਜੀ ਦੀ ਚੌਂਕੀ ਸ਼ਰਧਾਪੂਰਵਕ ਅਤੇ ਧੂਮਧਾਮ ਨਾਲ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਈ ਗਈ।ਇਸ ਮੌਕੇ ਪੂਜਾ ਦੀ ਰਸਮ ਸਮਾਜ ਸੇਵੀ ਮਦਨ ਲਾਲ (ਮੱਨੀ) ਵੱਲੋਂ ਆਪਣੇ ਸਮੁੱਚੇ ਪਰਿਵਾਰ ਸਮੇਤ,108 ਜੋਤੀ ਪ੍ਰਚੰਡ ਦੀ ਰਸਮ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਝੰਡੇ ਦੀ ਰਸਮ ਸਮਾਜ ਸੇਵੀ ਅਰਵਿੰਦ ਰੰਗੀ ਅਤੇ ਜੋਤੀ ਪ੍ਰਚੰਡ ਦੀ ਰਸਮ ਰਵਿੰਦਰ ਕੁਮਾਰ ਘੁੰਨਸ ਵੱਲੋਂ ਅਦਾ ਕੀਤੀ। ਚੌਕੀ ਉਪਰੰਤ ਪੰਕਜ ਅਰੋੜਾ ਐਂਡ ਪਾਰਟੀ ਵਲੋਂ ਸ੍ਰੀ ਬਾਲਾ ਜੀ ਦੇ ਭਜਨ ਸੁਣਾ ਕੇ ਸੰਗਤ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ।ਇਸ ਧਾਰਮਿਕ ਸਮਾਗਮ ਦੌਰਾਨ ਸੰਗਤ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ ਅਤੇ ਸ੍ਰੀ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਵੱਲੋਂ ਆਏ ਮੁੱਖ ਮਹਿਮਾਨਾਂ ਨੂੰ ਧਾਰਮਿਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਦੇ ਪ੍ਰਧਾਨ ਸੋਮ ਨਾਥ ਬਹਾਵਲਪੁਰੀਆ,ਚੇਅਰਮੈਨ ਭਗਵਾਨ ਦਾਸ ਲੋਹੇ ਵਾਲੇ, ਸੁਧੀਰ ਸੂਦ, ਅਸ਼ੋਕ ਕੁਮਾਰ ਸ਼ਹਿਣਾ, ਅਸ਼ੋਕ ਘਡ਼ੈਲਾ,ਵਿਜੇ ਕੁਮਾਰ ਧੂਰਕੋਟੀਆ,ਵਿੱਕੀ ਕੁਮਾਰ, ਰਾਜੂ ਕੁਮਾਰ, ਰਮਨ ਬਾਂਸਲ, ਪ੍ਰਮੋਦ ਸੁਨਾਮੀਆਂ,ਡਾ. ਵਿੱਕੀ ਕੁਮਾਰ, ਪੁਨੀਤ ਗਰਗ, ਕੇਵਲ ਕ੍ਰਿਸ਼ਨ ਬੱਲੋਂ ਵਾਲੇ , ਯੋਗੇਸ ਘੜੈਲਾ,ਚੁੰਨੀ ਲਾਲ ਆਦਿ ਸਮੂਹ ਮੈਂਬਰ ਮੌਜੂਦ ਸਨ।
good work