ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ*
ਸੁਨਾਮ, 4 ਦਸੰਬਰ (ਹਰਵਿੰਦਰਪਾਲ ਰਿਸ਼ੀ)ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਕਰਕੇ ਦੇ ਭੋਗ ਪਾਏ।
ਉਪਰੰਤ ਕੀਰਤਨ ਕੀਤਾ ਗਿਆ, ਕਵਿਤਾਵਾਂ ਗਾਇਣ ਕੀਤੀਆਂ ਗਈਆਂ, ਵਾਰਾਂ ਗਾਈਆਂ ਗਈਆਂ ਤੇ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਭਾਸ਼ਣ ਦਿੱਤੇ ਗਏ।
ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬੜੀ ਸ਼ਰਧਾ ਨਾਲ ਪਾਠ ਕੀਤਾ ਅਤੇ ਸੇਵਾ ਕੀਤੀ। ਇਹ ਸਾਰਾ ਪ੍ਰੋਗਰਾਮ ਫੇਸਬੁੱਕ ਤੇ ਲਾਈਵ ਪ੍ਰਸਾਰਿਤ ਕੀਤਾ ਗਿਆ।
ਇਸ ਮੌਕੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਜਗਜੀਤ ਸਿੰਘ ਕਾਕਾ ਵੀਰ ਜੀ, ਸੇਵਾਦਾਰ ਕਰਮਜੀਤ ਸਿੰਘ ਵੀਰ ਜੀ, ਮੀਡੀਆ ਸਲਾਹਕਾਰ ਗੁਰਜੀਤ ਸਿੰਘ ਚਹਿਲ ਅਤੇ ਗੁਰਦਵਾਰਾ ਮਾਤਾ ਭੋਲੀ ਕੌਰ ਜੀ ਫਤਿਹਗੜ ਗੰਢੂਆਂ ਦੇ ਪ੍ਰਬੰਧਕ ਬਾਬਾ ਹਰਬੰਸ ਸਿੰਘ ਜੀ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਪ੍ਰਿੰਸੀਪਲ ਸਵਰਨ ਕੌਰ ਜੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਫੇਸਬੁੱਕ ਤੇ ਆਨਲਾਈਨ ਜੁੜਨ ਲਈ ਵਿਦਿਆਰਥੀਆਂ ਜੇ ਮਾਪਿਆਂ ਦਾ ਭਾਰਤੀ ਪਹੁੰਚੇ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।