ਸੇਵਾਮੁਕਤ ਵੈਟਰਨਰੀ ਇੰਸਪੈਕਟਰ ਬਲਵੀਰ ਸਿੰਘ ਮਹਿਰਾਜ ਨੇ ਅਕਾਲੀ ਦਲ ਦਾ ਪੱਲਾ ਫੜਿਆ ਸਰਕਾਰ ਬਦਲਣ ਦੇ ਬਾਵਜੂਦ ਵੀ ਅਕਾਲੀ ਦਲ ਦੇ ਵਰਕਰਾਂ ਚਟਾਣ ਵਾਂਗ ਪਾਰਟੀ ਨਾਲ ਖੜ੍ਹੇ ਹਨ ਮਲੂਕਾ
ਰਾਮਪੁਰਾ ਫੂਲ 15 ਦਸੰਬਰ (ਗੁਰਮੀਤ ਸਿੰਘ ) ਲੱਖੂ ਭੁੱਲਰ ਦੀ ਪ੍ਰੇਰਣਾ ਸਦਕਾ ਵੈਟਰਨਰੀ ਇੰਸਪੈਕਟਰ ਬਲਵੀਰ ਸਿੰਘ ਮਹਿਰਾਜ ਵੱਲੋਂ ਨੋਕਰੀ ਤੋ ਸੇਵਾ ਮੁਕਤ ਹੋਣ ਉਪਰੰਤ ਅਕਾਲੀ ਦਲ ਦਾ ਪੱਲਾ ਫੜਿਆ। ਬਲਵੀਰ ਸਿੰਘ ਮਹਿਰਾਜ ਨੰੂ ਅਕਾਲੀ ਆਗੂ ਤੇ ਜਿਲ੍ਹਾਂ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਸਿਰੋਪਾ ਪਾਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਤੇ ਭਰੋਸਾ ਦਵਾਇਆ ਕਿ ਉਨ੍ਹਾਂ ਨੰੂ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ । ਪ੍ਰੈਸ ਨਾਲ ਗੱਲਬਾਤ ਕਰਦਿਆ ਬਲਵੀਰ ਸਿੰਘ ਨੇ ਦੱਸਿਆਂ ਕਿ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਹਲਕੇ ਵਿੱਚ ਕੀਤੇ ਗਏ ਵਿਕਾਸ ਕਾਰਜ਼ਾ ਤੇ ਵਰਕਰਾਂ ਨਾਲ ਮੋਢੇ ਨਾਲ ਮੋਢਾ ਲਾਕੇ ਖੜਣ ਅਤੇ ਵਰਕਰ ਨੰੂ ਪਰਿਵਾਰਿਕ ਮੈਂਬਰ ਸਮਝਣ ਤੋ ਪ੍ਰਭਾਵਿਤ ਹੋ ਕੇ ਉਨ੍ਹਾਂ ਅਕਾਲੀ ਦਲ ਵਿੱਚ ਪਰਿਵਾਰ ਸਮੇਤ ਸਮੂਲੀਅਤ ਕੀਤੀ ਹੈ ਤੇ ਉਹ ਹੁਣ ਪਾਰਟੀ ਦੇ ਚੜ੍ਹਦੀਕਲਾ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਅਕਾਲੀ ਦਲ ਦਾ ਹਰ ਵਰਕਰਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਹੈ ਤੇ ਅਸੀ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਸਾਮਲ ਹੁੰਦੇ ਹਾਂ ਜਿਸ ਕਾਰਨ ਸਰਕਾਰ ਬਦਲਣ ਦੇ ਬਾਵਜੂਦ ਵੀ ਅਕਾਲੀ ਦਲ ਦੇ ਵਰਕਰਾਂ ਚਟਾਣ ਵਾਂਗ ਪਾਰਟੀ ਨਾਲ ਖੜ੍ਹੇ ਹਨ ਤੇ ਇਨ੍ਹਾਂ ਦੀ ਗਿਣਤੀ ਵਿੱਚ ਦਿਨ ਵ ਦਿਨ ਵਾਧਾ ਹੋ ਰਿਹਾ ਹੈ । ਉਨ੍ਹਾਂ ਕਿਸਾਨੀ ਸੰਘਰਸ਼ ਤੇ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੰੂ ਚਾਹੀਦਾ ਹੈ ਕਿ ਉਹ ਕਿਸਾਨਾ ਦੀ ਗੱਲ ਧਿਆਨ ਨਾਲ ਸੁਣੇ ਅਤੇ ਇਸ ਦਾ ਢੁਕਵਾਂ ਹੱਲ ਕੱਢੇ । ਇਸ ਮੌਕੇ ਪਾਰਟੀ ਵਰਕਰ ਹਾਜਰ ਸਨ।
good