(ਸੂਰਜ ਪੁੱਤਰ )
ਹਨੇਰੇ ਨੇ ਫਿਰ ਚੁੱਕੀ ਹੈ ਸਿਰੀ ਆਪਣੀ,
ਰਾਖਿਓ ਕਦੋਂ ਤੱਕ ਗੂੜ੍ਹੀ ਨੀਂਦ ਸੁੱਤੇ ਰਹੋਂਗੇ ।
ਧੁੰਦ ਅਗਿਆਨ ਦੀ ਪੈ ਗਈ ਰਾਹਾਂ ‘ਚ ,
ਮਾਰਗ ਦਰਸ਼ਨ ਤੋਂ ਤੁਸੀਂ ਉਕੇ ਰਹੋਂਗੇ ।
ਨਿਰਮਲ ਪਾਣੀ ਵੀ ਹੋ ਗਿਆ ਗੰਧਲ਼ਾ,
ਕਿਵੇਂ ਸੀਸ਼ਾ ਵੇਖਣ ਨੂੰ ਝੁਕੇ
ਰਹੋਂਗੇ ।
ਕੌਰਵ ਸ਼ਕਤੀ ਜਿਓਂ ਤਿਓਂ ਭਾਰੂ ਰਹਿਣੀ ,
ਅਪਮਾਨ ਨਾਲ ਤੁਸੀਂ ਮਰੇ ਮੁੱਕੇ ਰਹੋਂਗੇ ।
ਸੂਰਜ ਪੁੱਤਰੋ ਹਨੇਰਿਆਂ ਨੂੰ ਦੂਰ ਕਰੀਏ,
ਲੁਟੇਰੇ ਨਾ ਭਜਾਏ ਤਾਂ ਤੁਸੀਂ ਭੁੱਖੇ ਰਹੋਂਗੇ ।
ਕੌਣ ਕਹਿੰਦਾ ਬੇਬਸ ਤੇ ਲਾਚਾਰ ਹੋ ਗਏ ,
ਏਕੇ ਨਾਲ “ਪੱ ਤੋ ” ਹਾਕਮ ਦੇ ਉਤੇ ਰਹੋਂਗੇ।
ਪ੍ਰਸ਼ੋਤਮ ਪੱਤੋ