ਸੂਬਾ ਕਮੇਟੀ ਵੱਲੋਂ ਫਰੀ ਮੈਡੀਕਲ ਸੇਵਾਵਾਂ ਦੇਣ ਦਾ ਐਲਾਨ …..
ਮਹਿਲ ਕਲਾਂ (ਡਾ ਮਿੱਠੂ ਮੁਹੰਮਦ)
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿਸਟਰਡ ਨੰਬਰ 295) ਵੱਲੋਂ 6 ਦਸੰਬਰ ਨੂੰ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਡਾ: ਅੰਬੇਦਕਰ ਜੀ ਦੇ ਪੀ੍ਨਿਰਵਾਣ ਦਿਵਸ ਨੂੰ ਸਮਰਪਿਤ ਕਿਸਾਨਾਂ ਵਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਚਲ ਰਹੇ ਦਿੱਲੀ ਘੋਲ ਵਿੱਚ ਲਗਾਤਾਰ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਅਤੇ ਪੰਜਾਬ ਦੇ ਸਭ ਜਿਲਿਆਂ ਵਿੱਚ ਜਿਹੜੇ ਕਿਸਾਨ ਦਿੱਲੀ ਗਏ ਹਨ, ਉਹਨਾਂ ਦੇ ਪਰਿਵਾਰਾਂ ਨੂੰ ਜਦੋਂ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ,ਉਦੋਂ ਤਕ ਮੁਫ਼ਤ ਮੁੱਢਲੀਆਂ ਸਿਹਤ ਸਹੂਲਤਾਂ ਦੇਵੇਗੀ।
ਇਹ ਜਾਣਕਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ: ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ: ਜਸਵਿੰਦਰ ਸਿੰਘ ਕਾਲਖ਼ ਨੇ ਦਿੱਤੀ ।
ਸੂਬਾ ਪ੍ਰਧਾਨ ਡਾ: ਬਾਲੀ ਅਤੇ ਡਾ: ਕਾਲਖ਼ ਨੇ ਕਿਹਾ ਮੈਡੀਕਲ ਪ੍ਰੈਕਟੀਸ਼ਨਰਜ਼ ਪ੍ਰੈਕਟੀਸ਼ਨਰਜ਼ ਪੰਜਾਬ “ਮਾਨਵ ਸੇਵਾ ਪਰਮੋ ਧਰਮ” ਦੇ ਐਸੋਸੀਏਸ਼ਨ ਦੇ ਨਾਅਰੇ ਤੇ ਕਾਇਮ ਹੈ। ਇਸ ਕਰਕੇ ਐਸੋਸੀਏਸ਼ਨ ਡਟ ਕੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੀ ਹੈ ।ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ ਨੇ ਕਿਹਾ ਕਿ ਮੋਦੀ ਦੀਆਂ ਹਿਲਟਰਸ਼ਾਹੀ ਹੈਂਕੜਬਾਜ਼ੀ ਕਿਸਾਨਾਂ ਦੇ ਘੋਲ ਅੱਗੇ ਮੋਦੀ ਨੂੰ ਤਿਆਗਣੀਆਂ ਹੀ ਪੈਣਗੀਆਂ।
ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕਿਸੇ ਕਿਸਮ ਦੀ ਬੇਇਨਸਾਫੀ ਵਿਰੁੱਧ ਹਮੇਸ਼ਾਂ ਲੜੇ ਹਾਂ ਅਤੇ ਲੜਦੇ ਹੀ ਰਹਾਂਗੇ ਇਹ ਸਾਡੇ ਗੁਰੂਆਂ ਪੀਰਾਂ ਦੀ ਫ਼ਿਤਰਤ ਹੈ ਜਿਸ ਤੇ ਪਹਿਰਾ ਦੇਣਾ ਸਾਡਾ ਫਰਜ਼ ਹੈ ।