ਸੀਨੀਅਰ ਪੱਤਰਕਾਰ ਸੀ.ਮਾਰਕੰਡਾ ਮੁੜ ਹਸਪਤਾਲ ਵਿੱਚ ਦਾਖਲ

ਤਪਾ ਮੰਡੀ, 30 ਦਸੰਬਰ (ਐਨ ਗਰਗ) ਪੰਜਾਬੀ ਦੇ ਪ੍ਰਸਿੱਧ ਕਵੀ ਅਤੇ ਸੀਨੀਅਰ ਪੱਤਰਕਾਰ ਸੀ.ਮਾਰਕੰਡਾ ਗੁਸਲਖਾਨੇ ਵਿੱਚ ਪੈਰ ਤਿਲਕ ਜਾਣ ਕਾਰਨ ਮੁੜ ਲੁਧਿਆਣਾ ਹੱਡੀਆ ਦੇ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ। ਪਰਿਵਾਰਿਕ ਸੂਤਰਾਂ ਅਨੁਸਾਰ 4 ਮਹੀਨੇ ਪਹਿਲਾਂ ਉਨਾਂ ਦੀ ਲੱਤ ਟੁੱਟ ਗਈ ਸੀ, ਉਹ ਇਲਾਜ ਕਰਵਾਕੇ ਤਪੇ ਆਕੇ ਅਰਾਮ ਕਰ ਰਹੇ ਸਨ ਕਿ ਦੁਆਰਾ ਉਨਾਂ ਦਾ ਪੈਰ ਤਿਲਕਣ ਕਾਰਨ ਗਿੱਟਾ ਟੁੱਟ ਗਿਆ। ਜਿਸ ਕਾਰਨ ਉਨਾਂ ਨੂੰ ਮੁੜ ਲੁਧਿਆਣਾ ਹੱਡੀਆਂ ਦੇ ਕਲਿਆਣ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇੱਥੇ ਉਨਾਂਲ ਦਾ ਸਫ਼ਲ ਉਪਰੇਸ਼ਨ ਹੋ ਗਿਆ ਹੈ ਅਤੇ ਸਥਿਤੀ ਕੰਟਰੋਲ ਅਧੀਨ ਹੈ।