ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਯਤਨਸੀਲ ਕਾਂਗੜ
ਰਾਮਪੁਰਾ ਫੂਲ11 ਦਸੰਬਰ (ਗੁਰਮੀਤ ਸਿੰਘ ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨਸੀਲ ਹੈ, ਉਥੇ ਹੀ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵੱਲ ਕਰਨ ਦੇ ਮੱਦੇਨਜਰ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਅਤੇ ਜਿਲ੍ਹੇ ਵਿਚ ਸਮਾਰਟ ਸਕੂਲ ਵੀ ਬਣਾਏ ਜਾ ਰਹੇ ਹਨ। ਇਨ੍ਹਾਂ ਸਬਦਾ ਦਾ ਪ੍ਰਗਟਾਵਾਂ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਹਿਰਾਜ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ 6 ਨਵੇਂ ਕਮਰੇ ਅਤੇ 2 ਕਮਰਿਆਂ ਦੀ ਮੁਰੰਮਤ ਤੇ ਬੱਚਿਆਂ ਲਈ ਇਕ ਮਿਡ ਡੇ ਮੀਲ ਸੈਡ ਤੋਂ ਇਲਾਵਾ ਪ੍ਰਾਇਮਰੀ ਸਕੂਲ ਨੂੰ 25 ਲੱਖ ਰੁਪਏ ਦੀ ਮਿਲੀ ਗ੍ਰਾਂਟ ਤਹਿਤ ਇਕ ਕਮਰਾ, 2 ਕਮਰਿਆਂ ਦਾ ਨਵੀਨੀਕਰਨ ਹੋਣ ਉਪਰੰਤ ਉਦਘਾਟਨ ਕਰਦਿਆ ਆਖੇ। ਉਨ੍ਹਾਂ ਕਿਹਾ ਕਿ ਸਕੂਲ ਦੇ ਹਰੇਕ ਕਲਾਸਰੂਮ ਨੂੰ ਜਿੱਥੇ ਦਿਲ ਖਿੱਚਵੇਂ ਅਤੇ ਆਕਰਸਕ ਬਣਾਇਆ ਗਿਆ ਹੈ, ਉਥੇ ਕਲਾਸਰੂਮਾਂ ਵਿਚ ਪ੍ਰੋਜੈਕਟਰ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ, ਜਿਸ ਵਿਚ ਵਿਦਿਆਰਥੀ ਆਨਲਾਈਨ ਸਮਾਰਟ ਕਲਾਸਰੂਮ ਦਾ ਲਾਹਾ ਲੈ ਸਕਦੇ ਹਨ। ਉਨ੍ਹਾਂ ਨੇ ਪਿ੍ਰੰਸੀਪਲ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਬੇਹਤਰ ਯੋਜਨਾਬੰਧੀ ਸਦਕਾਂ ਅਤੇ ਦਾਖਲਾ ਮੁਹਿੰਮ ਵਿਚ ਕਾਰਗੁਜਾਰੀ ਦੀ ਵੀ ਸਹਾਰਨਾ ਕੀਤੀ। ਪਿ੍ਰੰਸੀਪਲ ਹਰਨੇਕ ਸਿੰਘ ਖੋਸਾ ਨੇ ਸਮੁੱਚੇ ਸਟਾਫ ਦੀ ਤਰਫੋ ਕੈਬਨਿਟ ਮੰਤਰੀ ਕਾਂਗੜ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਸਦਕਾ ਸਕੂਲਾਂ ਦੀ ਨੁਹਾਰ ਬਦਲੀ ਹੈ ਅਤੇ ਭਵਿੱਖ ਵਿਚ ਵੀ ਕਾਮਨਾ ਕਰਦੇ ਹਾ ਕਿ ਮੰਤਰੀ ਸਾਹਿਬ ਇਸੇ ਤਰ੍ਹਾਂ ਹੀ ਸਕੂਲਾਂ ਦੇ ਸਾਂਝੇ ਕੰਮ ਨੂੰ ਲੈ ਕੇ ਵੱਧ ਚੜ੍ਹ ਕੇ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਐਲੀਮੈਟਰੀ ਜਿਲ੍ਹਾ ਸਿੱਖਿਆ ਅਫਸਰ ਸਿਵਪਾਲ ਗੋਇਲ, ਉਪ ਜਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ, ਕਾਰਜ ਸਾਧਕ ਅਫਸਰ ਭਰਤਵੀਰ ਸਿੰਘ ਦੁੱਗਲ, ਸਾਬਕਾ ਜਿਲ੍ਹਾ ਸਾਇੰਸ ਸੁਪਰਵਾਈਜਰ ਗੁਰਚਰਨ ਸਿੰਘ, ਸਕੂਲ ਪ੍ਰੰਬਧਕ ਕਮੇਟੀ,ਕਾਂਗਰਸੀ ਵਰਕਰ ਅਤੇ ਪਤਵੰਤੇ ਹਾਜਰ ਸਨ।
good