ਸਿਵਲ ਹਸਪਤਾਲ ਵਿਚ ਲਗਾਇਆ ਖ਼ੂਨਦਾਨ ਕੈਂਪ
ਬਰਨਾਲਾ 11, ਦਸੰਬਰ (ਚੰਡਿਹੋਕ), ਸਮਾਜਿਕ ਸਮਰਸਤਾ ਮੰਚ, ਬਾਬਾ ਆਲਾ ਸਿੰਘ ਵੈਲਫੇਅਰ ਸੋਸਾਇਟੀ ਅਤੇ ਅਗਰਵਾਲ ਵੈਲਫੇਅਰ ਬੋਰਡ ਬਰਨਾਲਾ ਵਲੋਂ ਅੱਜ ਸਿਵਲ ਹਸਪਤਾਲ ਬਰਨਾਲਾ ਵਿਖੇ ਸਾਂਝੇ ਤੌਰ ਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ 48 ਯੂਨਿਟ ਖ਼ੂਨਦਾਨ ਕੀਤਾ ਗਿਆ। ਖ਼ੂਨਦਾਨੀਆਂ ਨੂੰ ਉਕਤ ਸੰਸਥਾਵਾਂ ਵਲੋਂ ਰਿਫਰੈਸ਼ਮੈਂਟ ਵੰਡਣ ਦੇ ਨਾਲ ਨਾਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ, ਐਮ. ਐਲ. ਏ ਮੀਤ ਹੇਅਰ, ਵਿਜੈ ਭਾਸਕਰ ਡਾਇਰੈਕਟਰ ਯੂਥ ਸਰਵਿਸਜ਼, ਹਰਜੋਤ ਸਿੰਘ ਪ੍ਰਧਾਨ ਦਵਿੰਦਰ ਫਾਉਂਡੇਸ਼ਨ, ਬਲਜੀਤ ਸਿੰਘ ਮਾਨ, ਸੁਖਵਿੰਦਰ ਸਿੰਘ ਭੰਡਾਰੀ, ਮਨੋਜ ਕੁਮਾਰ, ਗੁਰਮੀਤ ਸਿੰਘ ਮਹਿਲ, ਰਾਜੀਵ ਸ਼ਰਮਾ, ਮਨਦੀਪ ਧਾਲੀਵਾਲ, ਐਡਵੋਕੇਟ ਦੀਪਕ ਜਿੰਦਲ, ਮੁਨੀਸ਼ ਕੁਮਾਰ, ਦਰਸ਼ਨ ਸਿੰਘ, ਜਸਪ੍ਰ੍ਰੀਤ ਪੰਧੇਰ, ਤੇਜ ਗਿਲ, ਸਤੀਸ਼ ਕੁਮਾਰ ਐਸ.ਡੀ.ਓ, ਵਿਨੋਦ ਕੁਮਾਰ, ਪ੍ਰਭਾਕਰ ਸ਼ਰਮਾ, ਅਨੁਭਵ ਕੁਮਾਰ, ਰਾਜੇਸ਼ ਕੁਮਾਰ, ਹਰੀ ਓਮ, ਰਾਜੇਸ਼ ਅਗਰਵਾਲ, ਜਸਪ੍ਰੀਤ ਤਪਾ, ਖੁਸ਼ਪ੍ਰੀਤ ਕਾਹਨੇਕੇ ਆਦਿ ਨੇ ਪਹੁੰਚ ਕੇ ਖ਼ੂਨਦਾਨੀਆਂ ਦੀ ਹੋਸਲਾ ਅਫ਼ਜਾਈ ਕੀਤੀ।