ਸਿਆਲ ਦੀ ਪਹਿਲੀ ਸੰਘਣੀ ਧੁੰਦ ਨੇ ਪਾਈ ਲੋਕਾਂ ਦੀ ਮੱਠੀ ਚਾਲ
ਤਪਾ ਮੰਡੀ 07 ਦਸੰਬਰ (ਭੂਸ਼ਨ ਘੜੈਲਾ) ਸਰਦ ਰੁੱਤ ਦੀ ਇਲਾਕੇ ਅੰਦਰ ਪਈ ਅੱਜ ਪਹਿਲੀ ਸੰਘਣੀ ਧੁੰਦ ਨੇ ਜਿੱਥੇ ਬੱਸਾਂ ,ਕਾਰਾ,ਟਰੱਕ,ਜੀਪਾ ਅਤੇ ਹੋਰ ਵੱਡੇ ਵਹੀਕਲਾ ਦੀ ਰਫਤਾਰ ਨੂੰ ਹੋਲੀ ਰੱਖਿਆ।ਉੱਥੇ ਜਨ ਜੀਵਨ ਵੀ ਕਾਫੀ ਪ੍ਰਭਾਵਤ ਹੋਇਆ। ਵਹੀਕਲ ਚਾਲਕਾ ਨੇ ਦੱਸਿਆ ਕਿ ਅੱਜ ਸਵੇਰੇ ਇੰਨੀ ਜਿਆਦਾ ਧੁੰਦ ਸੀ ਕਿ ਸਾਨੂੰ ਰੁਕ ਰੁਕ ਕੇ ਅੱਗੇ ਵੱਲ ਚੱਲਣਾ ਪਿਆ। ਦੋ ਪਹੀਆ ਵਾਹਨ ਦੇ ਚਾਲਕਾ ਨੂੰ ਕਾਫੀ ਪ੍ਰੈਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਦੀ ਸੰਘਣੀ ਧੁੰਦ ਕਾਰਨ ਗ੍ਰਾਹਕ ਵੀ ਬਜਾਰਾਂ ਅੰਦਰ ਵੱਡੇ ਦਿਨ ਆਇਆ ਹੈ।ਸੰਘਣੀ ਧੁੰਦ ਕਾਰਨ ਕੁਝ ਲੋਕ ਅੱਗ ਸੇਕਦੇ ਵੀ ਦੇਖੇ ਗਏ।ਲੋਕਾ ਨੇ ਕਿਹਾ ਕਿ ਅਸਲ ਤਾਂ ਅੱਜ ਤੋਂ ਹੀ ਠੰਡ ਸੁਰੂ ਹੋਈ ਹੈ।