ਸਾਬਕਾ ਫੌਜੀ ਦਾ ਫੌਜ ਦੇ ਸਨਮਾਨ ਨਾਲ ਅੰਤਮ ਸੰਸਕਾਰ
ਮਹਿਰਾਜ 8 ਅਗਸਤ (ਸੁਖਪਾਲ ਮਹਿਰਾਜ)-ਅੱਜ ਇਥੋ ਦੇ ਵਸਨੀਕ ਸਾਬਕਾ ਫੌਜੀ ਹੌਲਦਾਰ ਮਲਕੀਤ ਸਿੰਘ ਦਾ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਜਿਸ ਦੇ ਅੰਤਮ ਸੰਸਕਾਰ ਸਮੇਂ ਬਠਿੰਡਾ ਛਾਉਣੀ ਦਸ ਕੋਰ ਦੇ ਸੂਬੇਦਾਰ ਰਜਿੰਦਰ ਪ੍ਰਸਾਦ ਦੀ ਅਗਵਾਈ ਚ ਫੌਜ ਦੀ ਟੀਮ ਨੇ, ਚੀਫ ਆਫ ਸਟਾਫ ਦੀ ਤਰਫੋ ਸਲਾਮੀ ਦਿਤੀ। ਸੰਸਕਾਰ ਉਪਰੰਤ ਮਿ੍ਰਤਕ ਫੌਜੀ ਦੀ ਪਤਨੀ ਰਣਜੀਤ ਕੌਰ ਨੂੰ 10 ਹਜਾਰ ਰੁਪਏ ਦਾ ਚੈਕ ਵੀ ਦਿਤਾ। ਮਲਕੀਤ ਸਿੰਘ ਤੋਪ ਖਾਨੇ ਵਿਚ 22 ਸਾਲ ਨੌਕਰੀ ਕੀਤੀ ਸੀ ਅਤੇ ਹੌਲਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੀ। ਮਲਕੀਤ ਸਿੰਘ ਪਿਛਲੇ ਕਰੀਬ 2 ਸਾਲ ਤੋਂ ਅਧਰੰਗ ਨਾਲ ਪੀੜਤ ਸੀ। ਜਿਸ ਨੂੰ ਪਹਿਲਾ ਅਧਰੰਗ ਦੇ ਕਈ ਦੌਰੇ ਪੈ ਚੁਕੇ ਸਨ। ਬੀਤੀ ਸਾਮ ਉਸ ਦੀ ਮੌਤ ਹੋ ਗਈ ਸੀ। ਜਿਸ ਦਾ ਅੱਜ ਅੰਤਮ ਸੰਸਕਾਰ ਪਿੰਡ ਦੇ ਸਮਸਾਨਘਾਟ ਵਿਚ ਕੀਤਾ ਗਿਆ। ਉਨ੍ਹਾਂ ਦੀਆਂ ਆਖਰੀ ਰਸਮਾਂ ਵਿਚ ਪਿੰਡ ਦੇ ਸਾਬਕਾ ਫੌਜੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਵਾਸਦੇਵ ਸਰਮਾ, ਗੁਰਬਚਨ ਸਿੰਘ, ਸਰਦਾਰਾ ਸਿੰਘ, ਗੁਰਚਰਨ ਸਿੰਘ, ਇਕਬਾਲ ਸਿੰਘ, ਹਰਮੇਲ ਸਿੰਘ, ਨਾਜਰ ਸਿੰਘ, ਕੋਰ ਸਿੰਘ ਤੇ ਵੱਖ ਵੱਖ ਸਖਸੀਅਤਾ ਵਿਚ ਨਗਰ ਪੰਚਾਇਤ ਮਹਿਰਾਜ ਦੇ ਸੀਨੀਅਰ ਮੀਤ ਪ੍ਰਧਾਨ ਗੁਰਚੇਤ ਸਿੰਘ, ਮੀਤ ਪ੍ਰਧਾਨ ਬਲਵੀਰ ਸਿੰਘ, ਸਾਬਕਾ ਚੇਅਰਮੈਨ ਗੁਰਜੀਤ ਸਿੰਘ, ਜਿਲ੍ਹਾ ਯੂਨੀਅਨ ਦੇ ਪ੍ਰਧਾਨ ਪ੍ਰਸੋਤਮ ਮਹਿਰਾਜ, ਆਗੂ ਲੋਕਰਾਜ, ਆਗੂ ਉਗਰ ਸਿੰਘ, ਗੋਰਾ ਸਿੰਘ, ਪ੍ਰਧਾਨ ਬਿੰਦਰ ਸਰਮਾ ਅਤੇ ਰਿਸਤੇਦਾਰ ਆਦਿ ਸਾਮਲ ਸਨ।
sachi khabar