‘‘ਸਾਡਾ ਇੱਕੋ ਨਾਅਰਾ ਕਿਸਾਨ ਪਿਆਰਾ’’ ਆੜਤੀਏ ਬੱਸ ਭਰਕੇ ਹੋਏ ਦਿੱਲੀ ਨੂੰ ਰਵਾਨਾ
ਤਪਾ ਮੰਡੀ10ਦਸੰਬਰ(ਭੂਸ਼ਨ ਘੜੈਲਾ)-ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਕੜਾਕੇ ਦੀ ਠੰਡ ‘ਚ ਕੀਤੇ ਜਾ ਰਹੇ ਸੰਘਰਸ਼ ‘ਚ ਸ਼ਾਮਲ ਹੋਣ ਲਈ ਆੜਤੀਆਂ ਐਸੋਸੀਏਸ਼ਨ ਤਪਾ ਦੇ ਪ੍ਰਧਾਨ ਅਨੀਸ਼ ਮੋੜ,ਚੇਅਰਮੈਨ ਰਾਕੋਸ ਗੋਇਲ,ਸਰਪ੍ਰਸਤ ਜਨਕ ਰਾਜ ਮੋੜ,ਖਜਾਨਚੀ ਅਸੋਕ ਕੁਮਾਰ ਮੋੜ,ਸਕੱਤਰ ਅਰੁਣ ਕੁਮਾਰ ਭੈਣੀ ,ਸਲਾਹਕਾਰ ਕੁਲਦੀਪ ਮੋੜ ਅਤੇ ਹੇਮ ਰਾਜ ਸ਼ੰਟੀ ਮੋੜ ਦੀ ਅਗਵਾਈ ‘ਚ ਆੜਤੀਆਂ ਦਾ ਵਫਦ ਬੱਸ ਭਰਕੇ ਦਿੱਲੀ ਨੂੰ ਰਵਾਨਾ ਹੋਇਆ। ਇਸ ਮੌਕੇ ਪ੍ਰਧਾਨ ਅਨੀਸ਼ ਮੋੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਕਿਸਾਨਾਂ-ਮਜਦੂਰਾਂ ਅਤੇ ਹਰੇਕ ਵਰਗ ਲਈ ਘਾਤਕ ਹਨ ਤੇ ਇਹ ਕਿਸਾਨੀ ਨੂੰ ਤਬਾਹ ਕਰ ਦੇਣਗੇ। ਉਨਾਂ ਕਿਹਾ ਕਿ ਪੰਜਾਬ ਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਤੋਂ ਇਲਾਵਾ ਹਰ ਵਰਗ ਦੇ ਲੋਕ ਇਸ ਮਹਾਂਯੁੱਧ ਵਿਚ ਪਹੁੰਚ ਰਹੇ ਹਨ, ਜਿਸ ਨਾਲ ਕਿਸਾਨਾਂ ਦੇ ਬੁਲੰਦ ਹੌਸਲਿਆਂ ਅੱਗੇ ਕੇਂਦਰ ਆਪਣੇ ਮਾੜੇ ਮਨਸੂਬਿਆਂ ‘ਚ ਸਫਲ ਨਹੀਂ ਹੋ ਸਕੇਗਾ। ਉਨਾਂ ਕਿਹਾ ਕਿ ਸਰਕਾਰਾਂ ਦੇਸ਼ ਤੇ ਲੋਕਾਂ ਦੀ ਭਲਾਈ ਲਈ ਹੁੰਦੀਆਂ ਹਨ ਨਾ ਕਿ ਬਰਬਾਦੀ ਲਈ, ਇਸ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਪਾਸ ਕੀਤੇ ਗਏ ਲੋਕ ਵਿਰੋਧੀ ਕਾਨੂੰਨਾਂ ਨੂੰ ਵਾਪਸ ਨਾ ਲਿਆ ਤਾਂ ਕਿਸਾਨਾਂ,ਮਜਦੂਰਾਂ ਅਤੇ ਵਪਾਰੀਆਂ ਦੇ ਸੰਘਰਸ਼ ਦਾ ਘੇਰਾ ਹੋਰ ਵੀ ਵਿਸ਼ਾਲ ਹੋ ਜਾਵੇਗਾ, ਜਿਸ ਲਈ ਕੇਂਦਰ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਉੱਨਾ ਕਿਹਾ ਕਿ ‘‘ਸਾਡਾ ਇੱਕੋ ਨਾਅਰਾ ਕਿਸਾਨ ਪਿਆਰਾ’’।ਇਸ ਮੋਕੇ ਦੀਵਾਨ ਚੰਦ ਮੋੜ,ਤਰਸੇਮ ਮਹਿਤਾ,ਸੁਸ਼ੀਲ ਭੂਤ,ਸ਼ਿਵ ਲਾਲ ਮੋੜ,ਵਕੀਲ ਬਦਰਾ,ਧੀਰਜ ਗੋਇਲ,ਅਸੋਕ ਮਿੱਤਲ,ਜੀਵਨ ਬਾਂਸਲ,ਸੰਜੀਵ ਕੁਮਾਰ,ਜਗਮੇਲ ਮੇਲੀ,ਗੁਰਦੀਪ ਸਿੰਘ,ਜੀਵਨ ਸਿੰਘ,ਚਿਮਨ ਉਗੋਕੇ,ਦਰਸ਼ਨ ਕੁਮਾਰ,ਬਬਲੀ,ਭੱਟੀ,ਭੋਲਾ,ਨੌਨੀ ਮਿੱਤਲ,ਕਾਲਾ ਤਾਜੋ,ਸੁਸ਼ੀ ਬਾਬਾ,ਬਬਲਾ ਘੁੰਨਸ,ਉਮੇਸ਼ ਮਿੱਤਲ,ਰਾਜੂ ਮੋੜ,ਅਵੀ ਧੂਰਕੋਟਿਆਂ,ਵਿੰਨੀ,ਭੀਮ ਸ਼ਰਮਾ ਅਨਿਲ ਕੁਮਾਰ ਭੈਦੀ ਆਦਿ ਆੜਤੀਏ ਹਾਜਰ ਸਨ।
good news