ਸ਼ਹਿਰ ਬਠਿੰਡਾ ਦੀ ਅਤਿ ਵਿਅਸਤ ਅਤੇ ਐਜੂਕੇਸ਼ਨ ਹੱਬ ਕਹੀ ਜਾਂਦੀ ਅਜੀਤ ਰੋਡ ਤੇ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ

ਬਠਿੰਡਾ (ਪਰਵਿੰਦਰ ਜੀਤ ਸਿੰਘ) ਸ਼ਹਿਰ ਬਠਿੰਡਾ ਦੀ ਅਤਿ ਵਿਅਸਤ ਅਤੇ ਐਜੂਕੇਸ਼ਨ ਹੱਬ ਕਹੀ ਜਾਂਦੀ ਅਜੀਤ ਰੋਡ ਤੇ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਦੋ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਲੋਕਾਂ ਨੂੰ ਰੋਕਣ ਲਈ ਉਕਤ ਹਮਲਾਵਰਾਂ ਨੇ ਫਾਇਰਿੰਗ ਵੀ ਕੀਤੀ ਜਿਸ ਕਰਕੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅੱਧਾ ਘੰਟਾ ਚੱਲੇ ਗੁੰਡਾਗਰਦੀ ਦੇ ਨੰਗੇ ਨਾਚ ਨੇ ਹਰ ਪਾਸੇ ਦਹਿਸ਼ਤ ਪਾਈ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਇਰਾਦਾ ਕਤਲ ਫਾਈਰਿੰਗ ਕਰਨ ਸਮੇਤ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਗੱਲ ਕਹੀ ਗਈ ਉਕਤ ਨੌਜਵਾਨ ਦੀ ਪਛਾਣ ਗੁਰਸਿਮਰਨ ਸਿੰਘ ਢਿੱਲੋਂ ਪੁੱਤਰ ਭੁਪਿੰਦਰਜੀਤ ਸਿੰਘ ਢਿੱਲੋਂ ਉਮਰ ਉਣੱਤੀ ਸਾਲ ਵਾਸੀ ਮਾਡਲ ਟਾਊਨ ਫੇਸ ਦੋ ਬਠਿੰਡਾ ਦੇ ਤੌਰ ਤੇ ਹੋਈ ਇਸ ਘਟਨਾ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋਈ ਹੈ ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਹਮਲਾਵਰ ਦੋ ਨੌਜਵਾਨ ਜਿਨ੍ਹਾਂ ਦੀ ਪਛਾਣ ਪਿੰਡ ਪਿਓਰੀ ਅਤੇ ਗਿੱਦੜਬਾਹਾ ਦੇ ਨਜ਼ਦੀਕ ਕਿਸੇ ਪਿੰਡ ਦੇ ਤੌਰ ਤੇ ਹੋਈ ਹੈ ਤੋਂ ਬੱਤੀ ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ ਅਤੇ ਇਨ੍ਹਾਂ ਹਿਰਾਸਤ ਵਿੱਚ ਬਿਆਨ ਦਿੱਤਾ ਹੈ ਕਿ ਉਕਤ ਲੜਕਾ ਗੁਰਸਿਮਰਨ ਸਿੰਘ ਉਨ੍ਹਾਂ ਦੀ ਭੈਣ ਨਾਲ ਛੇੜਛਾੜ ਕਰਦਾ ਸੀ ਜਿਸ ਨੂੰ ਕਈ ਵਾਰ ਰੋਕਿਆ ਅਤੇ ਨਹੀਂ ਰੁਕਿਆ ਇਸੇ ਰੰਜਿਸ਼ ਕਰਕੇ ਉਸ ਦੀ ਕੁਟਾਈ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਰਾਦਾ ਕਤਲ ਅਸਲਾ ਐਕਟ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ ਉਕਤ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।
bhut mari gana