ਸਰਸਰੀ ਸੁਧਾਈ: ਮਹਿਲ ਕਲਾਂ ਹਲਕੇ ਵਿਚ ਭਖੀ ਵੋਟ ਜਾਗਰੂਕਤਾ ਮੁਹਿੰਮ *ਵੱਖ ਵੱਖ ਪਿੰਡਾਂ ਵਿਚ ਵੋਟ ਬਣਵਾਉਣ ਲਈ ਕੀਤਾ ਜਾਗਰੂਕ *15 ਦਸੰਬਰ ਤੱਕ ਜਾਰੀ ਰਹੇਗੀ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ
ਮਹਿਲ ਕਲਾਂ/ਬਰਨਾਲਾ, 11 ਦਸੰਬਰ (ਡਾ ਮਿੱਠੂ ਮੁਹੰਮਦ )
ਜ਼ਿਲ੍ਹਾ ਬਰਨਾਲਾ ਵਿਚ ਨਵੀਆਂ ਵੋਟਾਂ ਬਣਵਾਉਣ ਅਤੇ ਸੁਧਾਈ ਲਈ ਚੱਲ ਰਹੀ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ ਤਹਿਤ ਭਾਰਤੀ ਚੋਣ ਕਮਿਸ਼ਨ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਕਮ ਜ਼ਿਲ੍ਹਾ ਚੋਣ ਅਫਸਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੋਣ ਹਲਕਾ 104-ਮਹਿਲ ਕਲਾਂ ਵਿਚ ਮੋਬਾਈਲ ਵੈਨ ਰਾਹੀਂ ਵੋਟਰ ਜਾਗਰੂਕਤਾ ਪ੍ਰਚਾਰ ਜਾਰੀ ਹੈ।
ਵੋਟਰ ਜਾਗਰੂਕਤਾ ਵੈਨ ਰਾਹੀਂ ਅੱਜ ਮਹਿਲ ਕਲਾਂ ਹਲਕੇ ਦੇ ਪਿੰਡ ਮਾਂਗੇਵਾਲ, ਠੁੱਲੀਵਾਲ, ਮਨਾਲ, ਕੁਰੜ ਤੇ ਛਾਪਾ ਵਿਖੇ ਵੋਟਰ ਜਾਗਰੂਕਤਾ ਪ੍ਰਚਾਰ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਦਰਜਨਾਂ ਵੱਖ ਵੱਖ ਪਿੰਡਾਂ ਵਿਚ ਜਾਗਰੂਕਤਾ ਪ੍ਰਚਾਰ ਕੀਤਾ ਜਾ ਚੁੱਕਾ ਹੈ।
ਇਸ ਸਬੰਧੀ ਸਵੀਪ ਨੋਡਲ ਅਫਸਰ ਕਮ ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਮੁਹਿੰਮ ਤਹਿਤ ਮਹਿਲ ਕਲਾਂ ਹਲਕੇ ਦੇ ਸਾਰੇ ਪਿੰਡਾਂ ਵਿਚ ਜਾਗਰੂਕਤਾ ਮੋਬਾਈਲ ਵੈਨ ਚਲਾਈ ਗਈ ਹੈ, ਜਿਸ ਰਾਹੀਂ ਯੋਗਤਾ ਮਿਤੀ 01.01.2021 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਸਬੰਧੀ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀ ਭਾਰਤ ਭੂਸ਼ਣ ਨੇ ਦੱਸਿਆ ਕਿ ਇਹ ਸੁਧਾਈ ਮਿਤੀ 15 ਦਸੰਬਰ ਤੱਕ ਜਾਰੀ ਰਹੇਗੀ, ਇਸ ਦੌਰਾਨ ਨਵੀਂ ਵੋਟ ਬਣਵਾਉਣ, ਕਟਵਾਉਣ ਜਾਂ ਦਰੁਸਤੀ ਕਰਵਾਉਣ ਲਈ ਫਾਰਮ ਭਰੇ ਜਾ ਸਕਦੇ ਹਨ। ਇਸ ਸਬੰਧੀ ਬਿਨੈਕਾਰ ਬੂਥ ਲੈਵਲ ਅਫਸਰ, ਚੋਣਕਾਰ ਰਜਿਸਟ੍ਰੇਸ਼ਨ ਅਫਸਰ ਜਾਂ ਜ਼ਿਲ੍ਹਾ ਚੋਣ ਦਫਤਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਤੀਜੀ ਮੰਜ਼ਿਲ੍ਹ) ’ਚ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਚੋਣ ਕਾਨੂੰਗੋ ਮਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਮਿਤੀ 01.01.2021 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ ਅਤੇ ਉਸ ਨੇ ਆਪਣੀ ਅਜੇ ਤੱਕ ਆਪਣੀ ਵੋਟ ਰਜਿਸਟਰਡ ਨਹੀਂ ਕਰਵਾਈ ਹੈ ਤਾਂ ਉਹ ਆਪਣੀ ਵੋਟ ਜ਼ਰੂਰ ਬਣਵਾਏ। ਵਧੇਰੇ ਜਾਣਕਾਰੀ ਲਈ ਟੌਲ ਫ੍ਰੀ ਨੰਬਰ 1950 ’ਤੇ ਦਫਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।
good
good Press Reporter Mehal kalan