ਸਰਕਾਰ–?

ਗੁਰਸੇਵਕ ਸਿੰਘ ਟੇਲਰ
ਤਪਾ ਮੰਡੀ (ਬਰਨਾਲਾ)
ਫੋਨ: 94635-10940
1ਵੋਟਾਂ ਪਿੱਛੇ ਲੋਕੀ ਲੜਦੇ
ਲੀਡਰ ਬਹਿਕੇ ਐਸਾਂ ਕਰਦੇ
ਹਰ ਪਾਸੇ ਮੱਚੀ ਹਾਹਾਕਾਰ
ਇਹ ਕੈਸੀ ਸਰਕਾਰ ਬੇਲੀਓ
ਇਹ ਕੈਸੀ ਸਰਕਾਰ———-
2 ਪੈਸੇ ਤੇ ਸਰਕਾਰ ਹੈ ਚਲਦੀ
ਕੁਝ ਗੁੰਡਾਗਰਦੀ ਕਰਦੇ ਨੇ
ਹੱਕਾਂ ਦੀ ਖਾਤਰ ਆਮ ਨਾਗਰਿਕ
ਨਿੱਤ ਫਾਂਸੀਆਂ ਚੜਦੇ ਨੇ
ਜ਼ੁਲਮ ਦੀ ਹਿੰਮਤ ਵਧਦੀ ਜਾਂਦੀ
ਮੁਕਦਾ ਜਾਂਦਾ ਪਿਆਰ
ਇਹ ਕੈਸੀ ਸਰਕਾਰ ਦੋਸਤੋ———-
3 ਚੈਕ ਜੈਕ ਨਾਲ ਨੌਕਰੀ ਮਿਲਦੀ
ਤਕੜਾ ਬੰਦਾ ਲੈ ਜਾਂਦਾ
ਯੋਗ ਉਮੀਦਵਾਰ ਡਿਗਰੀਆਂ ਚੁੱਕ ਕੇ
ਹੋਂਕੇ ਭਰਦਾ ਰਹਿ ਜਾਂਦਾ
ਦਲਦਲ ਦੇ ਵਿੱਚ ਖਿੱਚ ਕੇ ਲੈ ਗਿਆ
ਸਾਨੂੰ ਇਹ ਭਿ੍ਰਸ਼ਟਾਚਾਰ
ਇਹ ਕੈਸੀ ਸਰਕਾਰ ਬੇਲੀਓ———–
4 ਸਾਡਾ ਨਾਹਰਾ ਗਰੀਬੀ ਹਟਾਓ
ਨਾਹਰੇ ਨਿੱਤ ਲਗਦੇ ਨੇ
ਭੋਲੀ ਭਾਲੀ ਜਨਤਾ ਨੂੰ
ਮੁੱਠੀ ਭਰ ਲੋਕੀ ਠੱਗਦੇ ਨੇ
ਕੋਈ ਨਾ ਇਹਨਾਂ ਦੀ ਹਮਦਰਦੀ
ਵੱਸ ਪੈਸਾ ਮੁੱਖ ਵਿਵਹਾਰ
ਇਹ ਕੈਸੀ ਸਰਕਾਰ————-
5 ਕੋਈ ਮਸਜਿਦ ਢਾਹਕੇ
ਇਥੇ ਮੰਦਰ ਨਵੇਂ ਬਣਾਉਂਦਾ
ਵੋਟਾਂ ਮੰਗਣ ਖਾਤਰ
ਇਥੇ ਰੱਥ ਤੇ ਚੜ੍ਰਕੇ ਆਉਂਦਾ
ਧਰਮ ਦੇ ਨਾਂ ਤੇ ਵੰਡਣ ਵਾਲੀ
ਆਓ ਨੀਤੀ ਦੇਈਏ ਵਸਾਰ
ਇਹ ਕੈਸੀ ਸਰਕਾਰ———–+
6 ਕਈ ਵੋਟਾਂ ਪਏ ਮੰਗਦੇ ਨੇ
ਅਸੀਂ ਯਾਰੋ ਵਿਕਾਸ ਹੈ ਕੀਤਾ
ਕਈ ਦੂਸਣਬਾਜ਼ੀ ਪਏ ਕਰਦੇ ਨੇ
ਤੁਸੀਂ ਵੇਚਿਆ ਹੈ ਵੱਸ ਚਿੱਟਾ
ਆਮ ਆਦਮੀ ਬਣਕੇ ਕਈ
ਕਰਦੇ ਪਏ ਨੇ ਪ੍ਰਚਾਰ
ਇਹ ਕੈਸੀ ਸਰਕਾਰ—————
7 ਸਰਮਾਏਦਾਰੀ ਖੁਸ਼ ਕਰਨੇ ਨੂੰ
ਖੇਤੀ ਦੇ ਨਵੇਂ ਕਾਨੂੰਨ ਬਣਾਤੇ
ਕਮਲੇ ਲੋਕੋ ਇਕੱਲੇ ਕਿਸਾਨ ਹੀ ਨਹੀਂ
ਇਹਨਾਂ ਸਾਰੇ ਤਬਕੇ ਖੂੰਜੇ ਲਾਤੇ
ਕੀ ਬਾਲੜੀ ਕੀ ਬੁਢੜੀ
ਇਥੇ ਹੁੰਦੀ ਪਈ ਬਲਾਤਕਾਰਾਂ ਦੀ ਸ਼ਿਕਾਰ
ਇਹ ਕੈਸੀ ਸਰਕਾਰ——————–
8 ਸੱਚਾ ਸੁੱਚਾ ਇਥੇ ਜੁੱਤੀਆਂ ਖਾਵੇ
ਰਾਜ ਕਰੇਦਾ ਲੁੱਚਾ ਲੰਡਾ
ਜੋ ਮੀਡੀਆ ਸੀ ਕਦੇ ਸੱਚ ਪੁਜਾਰੀ
ਸਾਸਕਾਂ ਨਹੀ ਕਰੇ ਗੋਰਖ ਧੰਦਾ
ਇਸ ਤੋਂ ਚੰਗੀ ਲਗਦੀ ਹੁਣ ਤਾਂ
ਜੋ ਤੀਂਵੀ ਬਦਕਾਰ
ਇਹ ਕੈਸੀ ਸਰਕਾਰ ਬੇਲੀਓ ————
9 ਦੇਖ ਕੇ ਫੈਲੀ ਬਦ ਅਮਨੀ ਨੂੰ
ਤਪੇ ਵਾਲਾ ਕਰਲਾਉਂਦਾ
ਆਜਾ ਕਿਤੋਂ ਭਗਤ ਸਿੰਘਾ ਉਏ
ਸੇਵਕ ਵਾਸਤੇ ਪਾਉਂਦਾ
ਤੂੰ ਹੀ ਮੂਧੇ ਮੂੰਹ ਸੀ ਸੁੱਟਿਆ
ਗੋਰੇ ਦਾ ਹੰਕਾਰ
ਇਹ ਕੈਸੀ ਸਰਕਾਰ ਬੇਲੀਓ
ਇਹ ਕੈਸੀ ਸਰਕਾਰ—————