ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਚੱੱਲ ਰਹੀ ਦਸੰਬਰ ਪ੍ਰੀਖਿਆ ਦੀ ਡੇਟਸ਼ੀਟ ‘ਚ ਅੰਸ਼ਿਕ ਤਬਦੀਲੀਆਂ
ਬਰਨਾਲਾ,9 ਦਸੰਬਰ( ਚੰਡਿਹੋਕ )-ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਗਾਮੀ ਸਾਲਾਨਾ ਪ੍ਰੀਖਿਆਵਾਂ ਲਈ ਤਿਆਰ ਕਰਨ ਹਿੱਤ ਦਸੰਬਰ ਪ੍ਰੀਖਿਆ ਕਰਵਾਈ ਜਾ ਰਹੀ ਹੈ। ਛੇਵੀਂ ਤੋਂ ਬਾਰਵੀਂ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ 7 ਦਸੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਜਦਕਿ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ 15 ਦਸੰਬਰ ਤੋਂ ਸ਼ੁਰੂ ਹੋਵੇਗੀ।ਵਿਭਾਗ ਵੱਲੋਂ ਇਹਨਾਂ ਪ੍ਰੀਖਿਆਵਾਂ ਲਈ ਪਹਿਲਾਂ ਤੋਂ ਜਾਰੀ ਡੇਟਸ਼ੀਟ ਵਿੱਚ ਕੁੱਝ ਤਬਦੀਲੀਆਂ ਕੀਤੀਆਂ ਗਈਆਂ ਹਨ।ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ,ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਜਸਬੀਰ ਕੌਰ,ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਸੋਧੀ ਹੋਈ ਡੇਟਸ਼ੀਟ ਅਨੁਸਾਰ ਜਮਾਤ ਚੌਥੀ ਅਤੇ ਪੰਜਵੀਂ ਜਮਾਤ ਦਾ 19 ਦਸੰਬਰ ਨੂੰ ਲਿਆ ਜਾਣ ਵਾਲਾ ਹਿੰਦੀ ਵਿਸ਼ੇ ਦਾ ਪੇਪਰ ਹੁਣ 21 ਦਸੰਬਰ ਨੂੰ ਲਿਆ ਜਾਵੇਗਾ। ਛੇਵੀਂ ਜਮਾਤ ਦਾ 19 ਦਸੰਬਰ ਨੂੰ ਲਿਆ ਜਾਣ ਵਾਲਾ ਕੰਪਿਊਟਰ ਵਿਸ਼ੇ ਦਾ ਪੇਪਰ 18 ਦਸੰਬਰ ਨੂੰ ਲਿਆ ਜਾਵੇਗਾ। ਸੱਤਵੀਂ ਜਮਾਤ ਦਾ 8 ਦਸੰਬਰ ਨੂੰ ਲਿਆ ਜਾਣ ਵਾਲਾ ਵਿਗਿਆਨ ਵਿਸ਼ੇ ਦਾ ਪੇਪਰ 17 ਦਸੰਬਰ ਨੂੰ ਲਿਆ ਜਾਵੇਗਾ। ਅੱਠਵੀਂ ਜਮਾਤ ਦਾ 19 ਦਸੰਬਰ ਨੂੰ ਹੋਣ ਵਾਲਾ ਸਰੀਰਕ ਸਿੱਖਿਆ ਵਿਸ਼ੇ ਦਾ ਪੇਪਰ ਹੁਣ 18 ਦਸੰਬਰ ਨੂੰ ਲਿਆ ਜਾਵੇਗਾ। ਨੌਵੀਂ ਜਮਾਤ ਦਾ 14 ਦਸੰਬਰ ਨੂੰ ਪੰਜਾਬੀ ਏ ਅਤੇ 15 ਦਸੰਬਰ ਨੂੰ ਪੰਜਾਬੀ ਬੀ ਵਿਸ਼ੇ ਦਾ ਪੇੇੇਪਰ ਲਿਆ ਜਾਵੇਗਾ ਅਤੇ 8 ਦਸੰਬਰ ਨੂੰ ਹੋਣ ਵਾਲਾ ਸਮਾਜਿਕ ਸਿੱਖਿਆ ਵਿਸ਼ੇ ਦਾ ਪੇਪਰ ਹੁਣ 17 ਦਸੰਬਰ ਨੂੰ ਲਿਆ ਜਾਵੇਗਾ। ਦਸਵੀਂ ਜਮਾਤ ਦਾ ਪੰਜਾਬੀ ਏ ਵਿਸ਼ੇ ਦਾ ਪੇਪਰ 16 ਦਸੰਬਰ ਨੂੰ, ਸਮਾਜਿਕ ਸਿੱਖਿਆ ਵਿਸ਼ੇ ਦਾ 19 ਦਸੰਬਰ ਨੂੰ ਹੋਣ ਵਾਲਾ ਪੇਪਰ 18 ਦਸੰਬਰ ਨੂੰ ਅਤੇ 23 ਦਸੰਬਰ ਨੂੰ ਪੰਜਾਬੀ ਬੀ ਵਿਸ਼ੇ ਦਾ ਪੇਪਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਗਿਆਰ੍ਹਵੀਂ ਜਮਾਤ ਦਾ 24 ਦਸੰਬਰ ਨੂੰ ਹੋਣ ਵਾਲਾ ਭੂਗੋਲ (ਜੌਗਰਫੀ) ਵਿਸ਼ੇ ਦਾ ਪੇਪਰ ਹੁਣ 17 ਦਸੰਬਰ ਨੂੰ, 19 ਦਸੰਬਰ ਨੂੰ ਹੋਣ ਵਾਲਾ ਅਰਥ ਸ਼ਾਸ਼ਤਰ (ਇਕਨਾਮਿਕਸ) ਵਿਸ਼ੇ ਦਾ ਪੇਪਰ 21 ਦਸੰਬਰ ਨੂੰ ਅਤੇ 8 ਦਸੰਬਰ ਨੂੰ ਹੋਣ ਵਾਲਾ ਪੰਜਾਬੀ ਜਨਰਲ ਵਿਸ਼ੇ ਦਾ ਪੇਪਰ ਹੁਣ 24 ਦਸੰਬਰ ਨੂੰ ਲਿਆ ਜਾਵੇਗਾ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ 19 ਦਸੰਬਰ ਨੂੰ ਹੋਣ ਵਾਲਾ ਬਿਜ਼ਨਸ ਸਟੱਡੀਜ਼/ ਭੌਤਿਕ ਵਿਗਿਆਨ (ਫਿਜਿਕਸ) ਵਿਸ਼ਿਆਂ ਦਾ ਪੇਪਰ ਹੁਣ 21 ਦਸੰਬਰ ਨੂੰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਬਾਕੀ ਇਮਤਿਹਾਨ ਪਹਿਲਾ ਜਾਰੀ ਡੇਟਸ਼ੀਟ ਅਤੇ ਹਦਾਇਤਾਂ ਅਨੁਸਾਰ ਹੀ ਹੋਣਗੇ।
good