ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵਰਕਰ ਅਤੇ ਆਮ ਸ਼ਹਿਰੀ ਇਕੱਠੇ ਹੋ ਗਏ ਭਾਜਪਾਈਆਂ ਨੇ ਭੱਜ ਕੇ ਜਾਨ ਬਚਾਈ

ਬਠਿੰਡਾ, 25 ਦਸੰਬਰ (ਪਰਵਿੰਦਰ ਜੀਤ ਸਿੰਘ)-ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲ ਰੱਦ ਨਾ ਕਰਨ ਦਾ ਖਮਿਆਜ਼ਾ ਭਾਜਪਾਈਆਂ ਨੂੰ ਭੁਗਤਣਾ ਪੈ ਰਿਹਾ ਹੈ। ਭਾਜਪਾਈਆਂ ਦਾ ਹੁਣ ਸ਼ਹਿਰਾਂ ਵਿੱਚ ਵਿਚਰਨਾ ਵੀ ਮੁਸ਼ਕਲ ਹੋ ਗਿਆ ਹੈ। ਇਹ ਹਾਲਾਤ ਅੱਜ ਬਠਿੰਡਾ ਵਿੱਚ ਉਸ ਸਮੇਂ ਸਾਹਮਣੇ ਆਏ ਜਦੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਦੀ ਅਗਵਾਈ ਵਿੱਚ ਭਾਜਪਾਈਆਂ ਵੱਲੋਂ ਸਵਰਗੀ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਉਣ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲਾਈਵ ਗੱਲਬਾਤ ਕਰਨ ਲਈ ਅਮਰੀਕ ਸਿੰਘ ਰੋਡ ਤੇ ਉੜਾਂਗ ਸਿਨੇਮੇ ਦੇ ਸਾਹਮਣੇ ਟੈਂਟ ਲਾ ਕੇ ਪ੍ਰੋਗਰਾਮ ਕਰਵਾਇਆ ਗਿਆ ਾਜਿਸ ਦੀ ਭਿਣਕ ਕਿਸਾਨ, ਮਜ਼ਦੂਰ, ਦੋਧੀ ਯੂਨੀਅਨਾਂ ਦੇ ਵਰਕਰਾਂ ਨੂੰ ਲੱਗ ਗਈ ਅਤੇ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵਰਕਰ ਅਤੇ ਆਮ ਸ਼ਹਿਰੀ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਪੁਲੀਸ ਦੇ ਬੈਰੀਕੇਡ ਤੋੜਦੇ ਹੋਏ ਭਾਜਪਾਈਆਂ ਦੇ ਪ੍ਰੋਗਰਾਮ ਤੇ ਧਾਵਾ ਬੋਲ ਦਿੱਤਾ ਅਤੇ ਉਨ੍ਹਾਂ ਦੀਆਂ ਕੁਰਸੀਆਂ ਵੀ ਤੋਡ਼ ਦਿੱਤੀਆਂ, ਇਸ ਮੌਕੇ ਭਾਜਪਾਈਆਂ ਨੇ ਭੱਜ ਕੇ ਜਾਨ ਬਚਾਈ ਅਤੇ ਕਿਤੇ ਵੀ ਭਾਜਪਾਈ ਨਜ਼ਰ ਨਾ ਆਏ,ਖ਼ਬਰ ਤਾਂ ਇਹ ਵੀ ਹੈ ਕਿ ਕੁਝ ਭਾਈਆਂ ਚ ਪਾਈਆਂ ਦੀ ਛਤਰੌਲ ਵੀ ਹੋਈ ਹੈ ।ਮੌਕੇ ਤੇ ਐੱਸ ਐੱਸ ਪੀ ਭੁਪਿੰਦਰਜੀਤ ਸਿੰਘ ਵਿਰਕ ਸਮੇਤ ਪੁਲਸ ਪਾਰਟੀ ਪਹੁੰਚੀ ਤੇ ਉਨ੍ਹਾਂ ਚੁਫੇਰਿਓਂ ਨਾਕਾਬੰਦੀ ਕਰ ਕੇ ਮਾਹੌਲ ਸ਼ਾਂਤ ਕੀਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮੋਠੂ ਸਿੰਘ ਕੋਟੜਾ ਪਾਵਰਕਾਮ ਠੇਕਾ ਸ਼ੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਪੰਨੂੰ ਸਿੱਖ ਆਗੂ ਗੁਰਦੀਪ ਸਿੰਘ ਅਕਾਲੀ ਆਗੂ ਗੁਰਪ੍ਰੀਤ ਸਿੰਘ ਚੰਦ ਭਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਤੋੜੇ ਗਏ ਬੈਰੀਕੇਡ ਵਿਚ ਇਕ ਪੁਲੀਸ ਮੁਲਾਜ਼ਮ ਜਗਦੀਪ ਸਿੰਘ ਅਤੇ ਕੁਝ ਭਾਜਪਾ ਦੇ ਵਰਕਰਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ।ਪੁਲੀਸ ਦੀ ਮੌਜੂਦਗੀ ਵਿੱਚ ਬਾਂਹ ਮੁਸ਼ਕਲ ਇਕੱਤਰ ਹੋਏ ਭਾਜਪਾਈਆਂ ਨੇ ਸੜਕ ਤੇ ਜਾਮ ਲਾ ਦਿੱਤਾ ਅਤੇ ਕੈਪਟਨ ਸਰਕਾਰ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਜਥੇਬੰਦੀਆਂ ਨੂੰ ਸ਼ਹਿ ਦੇ ਕੇ ਹਮਲਾ ਕਰਵਾਉਣ ਦੇ ਗੰਭੀਰ ਦੋਸ਼ ਲਾਏ ਅਤੇ ਪੁਤਲਾ ਵੀ ਫੂਕਿਆ ਗਿਆ ਇਸ ਮੌਕੇ ਭਾਜਪਾਈਆਂ ਵੱਲੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਮੋਠੂ ਸਿੰਘ ਕੋਟੜਾ ਕਿਸਾਨ ਆਗੂ ਦੀ ਅਗਵਾਈ ਵਿੱਚ ਧਰਨਾ ਲਾ ਦਿੱਤਾ ਤੇ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਵਰਕਰ ਬਹੁਗਿਣਤੀ ਔਰਤਾਂ ਕਤਰ ਹੋ ਗਈਆਂ ਅਤੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਬੁਲਾਰਿਆਂ ਨੇ ਦੋਸ਼ ਲਾਏ ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਭਾਜਪਾ ਆਗੂ ਅਸ਼ੋਕ ਭਾਰਤੀ ਯੂਥ ਆਗੂ ਸੰਦੀਪ ਕੁਮਾਰ ਸਾਜ਼ਿਸ਼ ਤਹਿਤ ਮਾਹੌਲ ਖ਼ਰਾਬ ਕਰ ਰਹੇ ਹਨ ਜਦੋਂ ਉਨ੍ਹਾਂ ਨੂੰ ਪਤਾ ਹੈ ਕਿ ਮੋਦੀ ਸਰਕਾਰ ਖ਼ਿਲਾਫ਼ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਆਮ ਸ਼ਹਿਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤਾਂ ਫਿਰ ਅਜਿਹੇ ਹਾਲਾਤ ਵਿਚ ਪ੍ਰੋਗਰਾਮ ਕਰਕੇ ਕਿਸਾਨਾਂ ਦੇ ਜ਼ਖ਼ਮਾਂ ਨੂੰ ਖਦੇੜਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਉਨ੍ਹਾਂ ਪੁਲੀਸ ਤੋਂ ਭਾਜਪਾਈਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ।ਕਿਸਾਨ ਜਥੇਬੰਦੀਆਂ ਦੇ ਵਧ ਰਹੇ ਇਕੱਠ ਨੂੰ ਦੇਖਦੇ ਹੋਏ ਭਾਜਪਾਈਆਂ ਨੇ ਮੌਕੇ ਤੋਂ ਖਿਸਕਣਾ ਹੀ ਮੁਨਾਸਬ ਸਮਝਿਆ ਅਤੇ ਧਰਨਾ ਸਮਾਪਤ ਕਰਕੇ ਚਲਦੇ ਬਣੇ ।
good news