ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਪੋਸਟਰ ਅਤੇ ਸਲੋਗਨ ਮੁਕਾਬਲੇ *ਸਿੱਖਿਆ ਅਧਿਕਾਰੀਆਂ ਵੱਲੋਂ ਜੇਤੂਆਂ ਦਾ ਸਨਮਾਨ
ਬਰਨਾਲਾ, 6 ਦਸੰਬਰ (ਚੰਡਿਹੋਕ ) ਜ਼ਿਲ੍ਹਾ ਬਰਨਾਲਾ ਦੇ ਦਿਵਿਆਂਗ ਬੱਚਿਆਂ ਦੇ ਪੋਸਟਰ ਮੇਕਿੰਗ ਅਤੇ ਸਲੋਗ ਲਿਖਣ ਦੇ ਮੁਕਾਬਲੇ ਕੌਮਾਂਤਰੀ ਦਿਵਿਆਂਗ ਦਿਵਸ ਮੌਕੇ ਕਰਵਾਏ ਗਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਅ) ਜਸਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਹਰਕੰਵਲਜੀਤ ਕੌਰ ਅਤੇ ਮੈਡਮ ਵਸੁੰਧਰਾ ਕਪਿਲਾ ਦੀ ਅਗਵਾਈ ਹੇਠ ਕਰਵਾਏ ਗਏ।ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਕਰਮਗੜ੍ਹ ਸਕੂਲ ਦੀ ਜਸਬੀਰ ਕੌਰ ਨੇ ਪਹਿਲਾ, ਗੁਰਫਤਿਹ ਸਿੰਘ ਨੇ ਦੂਜਾ, ਅਲਕੜਾ ਸਕੂਲ ਤੋਂ ਹੁਸਨਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਸਲੋਗਨ ਲਿਖਣ ਵਿਚ ਬਾਜ਼ੀਗਰ ਬਸਤੀ ਸਕੂਲ ਤੋਂ ਮੁਸਕਾਨ ਨੇ ਪਹਿਲਾ, ਸੰਘੇੜਾ ਸਕੂਲ ਤੋਂ ਜਸਪ੍ਰੀਤ ਸਿੰਘ ਨੇ ਦੂਜਾ ਤੇ ਘੁੰਨਸ ਸਕੂਲ ਤੋਂ ਸਿਮਰਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਮੈਡਮ ਵਸੁੰਧਰਾ ਕਪਿਲਾ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀੇੇ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਤੋਂ ਕਰੀਅਰ ਕਾਊਂਸਲਰ ਮੈਡਮ ਸਾਹਿਬਾਨਾ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਕੋਰਸਾਂ ਅਤੇ ਸਬੰਧਤ ਰੋਜ਼ਗਾਰ ਦੇ ਮੌਕਿਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਜੇਤੂਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਸਿਵਲ ਹਸਪਤਾਲ ਬਰਨਾਲਾ ਤੋਂ ਮਨੋਵਿਗਿਆਨਕ ਸੁਖਪਾਲ ਕੌਰ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਮੁਹੰਮਦ ਰਿਜ਼ਵਾਨ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡੀਐਸਈਟੀ ਭੁਪਿੰਦਰ ਕੌਰ, ਹਰਿੰਦਰ ਸਿੰਘ ਐਲਏ, ਮੀਨਾਕਸ਼ੀ, ਰੀਤੂ, ਡਾ. ਸੰਜੈ ਫੀਜ਼ੀਓਥਰੈਪਿਸਟ, ਆਈਈਆਰਟੀ ਦਵਿੰਦਰ ਕੌਰ, ਸਪਨਾ ਸ਼ਰਮਾ, ਮੀਨਾ ਰਾਣੀ ਆਦਿ ਹਾਜ਼ਰ ਸਨ।
good news
good school news