ਲੋਕ ਗਾਇਕ ਰਹਿਮਤ ਅਲੀ ਦਾ ਨਵਾਂ ਧਾਰਮਿਕ ਗੀਤ, ”ਸੂਬੇ ਨੂੰ ਲਲਕਾਰ” ਰਿਲੀਜ਼

ਚੰਡੀਗੜ (ਪ੍ਰੀਤਮ ਲੁਧਿਆਣਵੀ), 29 ਦਸੰਬਰ, 2020 : ਗਾਇਕੀ ਜਗਤ ਦੇ ਜਾਣੇ-ਪਛਾਣੇ ਪੰਜਾਬੀ ਲੋਕ-ਗਾਇਕ ਰਹਿਮਤ ਅਲੀ ਦਾ ਨਵਾਂ ਧਾਰਮਿਕ ਗੀਤ, ”ਸੂਬੇ ਨੂੰ ਲਲਕਾਰ” ਟਰੈਂਡ ਬੌਕਸ ਕੰਪਨੀ ਦੇ ਪ੍ਰੋਡਿਊਸਰ ਸੁਖਦੀਪ ਸਿੰਘ ਅਤੇ ਡਾਇਰੈਕਟਰ ਸਿਕੰਦਰ ਸਿੰਘ ਵਲੋਂ ਰਿਲੀਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਦੀ ਸ਼ੂਟਿੰਗ ਇਤਿਹਾਸਕ ਗੁਰਦੁਆਰਾ ਸ੍ਰੀ ਸੋਮਾਂਸਰ ਸਾਹਿਬ, ਪਿੰਡ ਟਿੱਬਾ ਨੇੜੇ ਸਾਹਨੇਵਾਲ ’ਚ ਵੱਖ ਵੱਖ ਥਾਵਾਂ ਤੇ ਕੀਤੀ ਗਈ ਹੈ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਨਾਮਵਰ ਗਾਇਕ ਰਹਿਮਤ ਅਲੀ ਨੇ ਦੱਸਿਆ ਕਿ ਪ੍ਰਸਿੱਧ ਗੀਤਕਾਰ ਹੈਪੀ ਖੰਨੇ ਵਾਲੇ ਦੇ ਲਿਖੇ ਇਸ ਧਾਰਮਿਕ ਗੀਤ ਦਾ ਮਿਊਜਕ ਟਰੂ ਹਾਰਟ ਕੰਪਨੀ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਗੀਤ ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਗੀਤ ਨੂੰ ਮਾਣ ਬਖਸ਼ਣ ਵਾਲੀਆਂ ਸੰਗਤਾਂ ਦਾ ਪੂਰੀ ਟੀਮ ਵਲੋਂ ਹਾਰਦਿਕ ਧੰਨਵਾਦ ਵੀ ਕੀਤਾ ਗਿਆ।