ਰਾਜੇ ਨੂੰ ਕੂਕ….

ਦੱਸ ਵੇ ਰਾਜਾ! ਅੰਨਦਾਤੇ ਲਈ ਮਸ਼ਕੂਕ ਕਿਉਂ ਹੈਂ?
ਤੇਰੇ ਬੂਹੇ ਵੱਜ ਕੇ ਮੁੜਦੀ ਇਹਦੇ ਦਰਦ ਦੀ ਹੂਕ ਕਿਉਂ ਹੈ?
ਜੱਟ ਦੀ ਸੀ ਨਰਮਾਈ ਪਰ ਕੀਤੀ ਤੂੰ ਇਹ ਧੱਕੇਸ਼ਾਹੀ
ਸਾਲਾਂ ਤੋਂ ਕਿਉਂ ਲੁੱਟਦਾ ਆਇਆਂ ਇਸਦਾ ਹੱਕ ਹਕੂਕ ਕਿਉਂ ਹੈਂ?
ਸਾਰਾ ਪਿਛਲਾ ਇਤਿਹਾਸ ਵੀ ਦੱਸੇ ਵਾਰ ਹੁੰਦੇ ਆਏ ਤਿੱਖੇ
ਬਿਨ ਸਮਝੇ ਤੂੰ ਇਸਦੀ ਖਾਤਰ ਕੀਤੇ ਪਾਸ ਕਾਨੂੰਨ ਕਿਉਂ ਹੈ?
ਇਹ ਵੀ ਤੇਰੇ ਦੇਸ਼ ਦੇ ਵਾਸੀ ਸੇਵਾ ਵਿੱਚ ਇਹ ਦਿਨ ਬਿਤਾਣ
ਤੂੰ ਇਨ੍ਹਾਂ ਦਾ ਬਾਪ ਹੈਂ ਰਾਜਾ, ਕਰਦਾ ਮਾੜਾ ਸਲੂਕ ਕਿਉ ਹੈਂ?
ਬੀਜੇ ਫਸਲਾਂ,ਅੰਨ ਉਗਾਵੇ ਜਨਤਾ ਤੱਕ ਹੈ ਪਹੁੰਚਾਵੇ
ਬੀਜਣਹਾਰੇ ਦਾ ਅੱਜ ਚਿਹਰਾ ਦਿਸਦਾ ਪੀਲਾ ਭੂਕ ਕਿਉਂ ਹੈ?ੁ
ਇਸਦੀ ਹਿੱਕ ਵਿੱਚ ਸੁਪਨੇ, ਰੀਝਾਂ, ਪ੍ਰੀਤਾਂ ਤੇ ਚਾਅ ਨੇ ਉੱਗਦੇ
ਪਰ ਕਿਉਂ ਇਹਦੀ ਰੂਹ ਤੋਂ ਉੱਠਦੀ ਦੁੱਖ ਭਰੀ ਹੂਕ ਕਿਉਂ ਹੈ?
‘ਬੁੱਟਰ’ ਦਿੱਲੀ ਦੀਆਂ ਰਾਹਵਾਂ ਤੇ ਪਿਆ ਰੁਲਦਾ ਅੰਨਦਾਤਾ
ਦੇਸ਼ ਦਾ ਰਾਜਾ ‘ਮੋਦੀ’ ਬੈਠਾ ਹੁਣ ਏਦਾਂ ਮੂਕ ਕਿਉਂ ਹੈਂ?
ਡਾ: ਸਤਿੰਦਰਜੀਤ ਕੌਰ ਬੁੱਟਰ
good