ਰਵਿੰਦਰ ਭਾਟੀਆ

ਮੈਂ ਅਹਿਮ ਦੇ ਸੂਰਜ਼
ਬੜੇ ਧੁਖਦੇ ਵੇਖੇ ਨੇ
ਬੰਦੇ ਨੂੰ ਬੰਦਾ ਨਾ ਸਮਝਣ
ਪਲ ਵਿੱਚ ਸਵਾਹ ਹੁੰਦੇ ਵੇਖੇ ਨੇ
ਜਿੰਦਗੀ ਦਾ ਭਰੋਸਾ ਨਹੀਂ ਇਕ ਪਲ ਦਾ
ਅਹੰਕਾਰ ਦਾ ਦੀਪਕ ਜਲਾਕੇ ਰਖਦੇ ਨੇ
ਹਰ ਕਿਸੇ ਨੂੰ ਅਗੇ ਵਧਣ ਦੀ ਹੈ ਲਾਲਸਾ
ਦੂਜੇ ਦਾ ਦੀਵਾ ਬਾਲ ਕੇ ਚਾਨਣਾ ਕਰਦੇ ਨੇ
ਰਵਿੰਦਰ ਨੂੰ ਤਾਂ ਭਰੋਸਾ ਹੈ ਉਸ ਵਾਹਿਗੁਰੂ ਤੇ
ਉੇਸ ਦੀ ਮਰਜ਼ੀ ਤੋਂ ਬਿਨਾਂ ਅਸੀਂ ਅਗਲਾ ਸਾਹ
ਵੀ ਨਾ ਲੈ ਸਕਦੇ ਅੈਂਵੇ ਝੂਠਾ ਮਾਣ ਪਏ ਕਰਦੇ ਨੇਂ
ਰਹਿੰਦੇ ਨੇ ਸਮਾਜ ਦੇ ਅੰਦਰ ਹਰ ਕਿਸੇ ਨਾਲ
ਧੋਖਾਧੜੀ ਫ਼ਰੇਬ ਕਰਕੇ ਆਪਣਾ ਉੱਲੂ ਸਿੱਧਾ ਕਰਦੇ ਨੇਂ
ਰਵਿੰਦਰ ਭਾਟੀਆ