ਯੋਗੀਨਾਥਾਂ ਦੇ ਮੁਹੱਲੇ ‘ਚ ਗਲੀਆਂ ’ਚ ਖੜੇ ਗੰਦੇ ਪਾਣੀ ਨੇ ਧਾਰਿਆ ਛੱਪੜ ਦਾ ਰੂਪ, ਬਿਮਾਰੀ ਫੈਲਣ ਦਾ ਡਰ ਗੁੱਸੇ ‘ਚ ਆਏ ਯੋਗੀ ਨਾਥਾਂ ਨੇ ਨਗਰ ਕੌਸ਼ਲ ਖਿਲਾਫ ਕੀਤੀ ਨਾਅਰੇਬਾਜੀ
ਤਪਾ ਮੰਡੀ 12 ਦਸੰਬਰ(ਅੰਕਿਤ ਸਿੰਗਲਾ)-ਸਥਾਨਕ ਵਾਰਡ ਨੰਬਰ 9 ਦੇ ਗਰੀਬ ਮੁਹੱਲੇ ਦੇ ਲੋਕ ਜਿਥੇ ਜਿਆਦਾਤਰ ਯੋੋਗੀ ਨਾਥ ਰਹਿੰਦੇ ਹਨ। ਇਹ ਲੋਕ ਅਪਣੇ ਕੱਚੇ ਬਣੇ ਮਕਾਨਾਂ ਅਤੇ ਝੌਂਪੜੀਆਂ ‘ਚ ਰਹਿਕੇ ਆਪਣਾ ਗੁਜਾਰਾ ਕਰ ਰਹੇ ਹਨ,ਪਰ ਉਨਾਂ ਦੇ ਘਰਾਂ ਅੱਗੇ ਡੇਡ ਸਾਲ ਤੋਂ ਸੀਵਰੇਜ ਬੰਦ ਹੋਣ ਕਾਰਨ ਗੰਦਾ ਪਾਣੀ ਗਲੀਆਂ ’ਚ ਖੜਨ ਕਾਰਨ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ,ਗੁੱਸੇ ‘ਚ ਆਏ ਯੋਗੀ ਭਾਏਚਾਰੇ ਵਲੋਂ ਨਗਰ ਕੌਸ਼ਲ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ। ਯੋਗੀ ਭਾਈਚਾਰੇ ਦੇ ਵਸਨੀਕਾਂ ਭਿੰਦੀ ਨਾਥ,ਸਿਕੰਦਰ ਨਾਥ,ਸਿੰਗਾਰਾ ਨਾਥ,ਸੇਵਕ ਨਾਥ,ਮੰਗਾ ਨਾਥ, ਬਾਬਾ ਕਪੂਰ ਨਾਥ ਨੇ ਦੱਸਿਆ ਹੈ ਕਿ ਇਸ ਗੰਦੇ ਪਾਣੀ ਸਮੱਸ਼ਿਆਂ ਦੇ ਹੱਲ ਲਈ ਉਹ ਕਈ ਵਾਰ ਨਗਰ ਕੌਸ਼ਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਧਿਆਨ ‘ਚ ਲਿਆ ਚੁੱਕੇ ਹਨ। ਪਰ ਸਮੱਸ਼ਿਆਂ ਦਾ ਹੱਲ ਨਾ ਹੋਣ ਕਾਰਨ ਉਨਾਂ ਨੂੰ ਗੰਦਗੀ ‘ਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਬੀਮਾਰੀਆਂ ਦੀ ਲਪੇਟ ‘ਚ ਆ ਰਹੇ ਹਨ। ਉਨਾਂ ਦੇ ਛੋਟੇ-ਛੋਟੇ ਬੱਚਿਆਂ ਨੂੰ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਵਾਰਡ ‘ਚੋਂ ਜਿੱਤਕੇ ਗਿਆ ਕੌਸ਼ਲਰ ਨੇ ਗੇੜਾ ਤਾਂ ਕੀ ਮਾਰਨਾ ਸੀ ਅੱਜ ਤੱਕ ਸਾਰ ਨਹੀਂ ਲਈ। ਉਨਾਂ ਕਿਹਾ ਕਿ ਫਰਵਰੀ ਮਹੀਨੇ ‘ਚ ਨਗਰ ਕੌਸਲ ਦੀਆਂ ਚੌਣਾਂ ਹੋ ਰਹੀਆਂ ਹਨ,ਅਗਰ ਚੌਣਾਂ ਤੋਂ ਪਹਿਲਾਂ-ਪਹਿਲਾਂ ਮੁਹੱਲੇ ਦੀ ਸਮੱਸ਼ਿਆਂ ਦਾ ਸਮਾਧਾਨ ਨਾਂ ਹੋਇਆ ਤਾਂ ਉਹ ਕਿਸੇ ਵੀ ਉਮੀਦਵਾਰ ਜਾਂ ਸਿਅਸੀ ਪਾਰਟੀ ਲੀਡਰ ਨੂੰ ਵਾਰਡ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਯੋਗੀਨਾਥਾਂ ਦਾ ਕਹਿਣਾ ਹੈ ਕਿ ਉਨਾਂ ਕੋਲ ਗੰਦੇ ਪਾਣੀ ਰਾਹੀ ਕੋਰੋਨਾ ਭੇਜਣ ਦੀ ਕੋਸਿਸ਼ ਨਗਰ ਕੌਸਲ ਨੇ ਬਹੁਤ ਕੀਤੀ ਪਰ ਅਸੀ ਕੋਰੋਨਾ, ਫਰੋਨਾਂ ਨਾਮ ਦੀ ਬਿਮਾਰੀ ਨੂੰ ਭਜਾਕੇ ਰੱਖਦੇ ਹਾ। ਉਨਾਂ ਨਗਰ ਕੌਸ਼ਲ ਤੋਂ ਮੰਗ ਕੀਤੀ ਹੈ ਕਿ ਸਮੱਸ਼ਿਆਂ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ,ਨਹੀਂ ਵੱਡਾ ਸੰਘਰਸ ਵਿੱਢਿਆਂ ਜਾਵੇਗਾ। ਜਦ ਨਗਰ ਕੌਸਲ ਦੇ ਕਰਮਚਾਰੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਸਮੱਸ਼ਿਆਂ ਧਿਆਨ ‘ਚ ਆ ਗਈ ਹੈ,ਜਲਦੀ ਹੱਲ ਕਰਵਾ ਦਿੱਤਾ ਜਾਵੇਗਾ। ਇਸ ਮੋਕੇ ਰੀਨਾ ਦੇਵੀ,ਮੈਲੋ ਕੌਰ,ਰਿੰਕੂ,ਬੰਟੀ,ਅੰਜਲੀ ਤੋ ਇਲਾਵਾ ਯੋਗੀ ਨਾਥਾ ਦੇ ਬੱਚੇ ਅਤੇ ਹੋਰ ਅੋਰਤਾਂ ਵੀ ਹਾਜਰ ਸਨ।
good news