ਯਾਦਵਿੰਦਰ ਬਿੱਟੂ ਦੀਵਾਨਾ ਨੂੰ ਸ਼ਹਿਰੀ ਪ੍ਰਧਾਨ ਬਣਨ ਤੇ ਕੀਤਾ ਸਨਮਾਨਿਤ
ਬਰਨਾਲਾ 13, ਦਸੰਬਰ (ਚੰਡਿਹੋਕ), ਸ਼ਹਿਰ ਦੇ ਸਮਾਜ ਸੇਵੀ ਲੋਕਾਂ ਨੇ ਕੁਸੁਮ ਕੁਮਾਰ ਗਰਗ ਅਤੇ ਮੁਨੀਸ਼ ਬਾਂਸਲ ਦੀ ਅਗਵਾਈ ਵਿਚ ਯਾਦਵਿੰਦਰ ਬਿੱਟੂ ਦੀਵਾਨਾ ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸ਼ਹਿਰੀ ਪ੍ਰਧਾਨ ਬਣਨ ਤੇ ਅਤੇ ਕੁਲਵੰਤ ਸਿੰਘ ਕੀਤੂ ਦਾ ਸਿਰੋਪਾ ਅਤੇੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਸਿੱਧ ਸਮਾਜ ਸੇਵੀ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਪਾਰਟੀਬਾਜੀ ਤੋਂ ਉਪਰ ਉੱਠ ਕੇ ਇਹ ਸਨਮਾਨ ਕੀਤਾ ਗਿਆ ਹੈ। ਭਜਨ ਗਾਇਕ ਬਬੀਤਾ ਜਿੰਦਲ ਨੇ ਇਹਨਾਂ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ। ਬਿੱਟੂ ਦੀਵਾਨਾ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ। ਯਾਦਵਿੰਦਰ ਬਿੱਟੂ ਦੀਵਾਨਾ ਨੇ ਸਨਮਾਨਿਤ ਕਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰ ਮਹਿੰਦਰਪਾਲ ਗਰਗ, ਮੋਨਿਕਾ ਗਰਗ, ਅਵਤਾਰ ਸਿੰਘ ਕਪੂਰ, ਸਤਪਾਲ, ਨਵਦੀਪ ਕਪੂਰ, ਰਾਜੇਸ਼ ਭੁਟਾਨੀ, ਕੁਲਤਾਰ ਤਾਰੀ, ਦਰਸ਼ਨ ਸਿੰਘ, ਅਸ਼ਵਨੀ ਸ਼ਰਮਾ, ਰਮੇਸ਼ ਸ਼ਰਮਾ, ਰਾਜੀਵ ਸ਼ਰਮਾ, ਰੇਣੂ ਮਹਿਤਾ, ਗੁਰਮੀਤ ਸਿੰਘ ਮਹਿਲ ਆਦਿ ਹਾਜਰ ਸਨ।
good