ਮੋਦੀ ਸਰਕਾਰ ਦੇ ਰਾਜ ਅੰਦਰ ਹਰ ਵਰਗ ਦੇ ਲੋਕ ਦੁਖੀ -; ਮੰਗਤ ਰਾਏ ਬਾਂਸਲ ਕਿਸਾਨਾਂ ਤੇ ਕਾਲੇ ਕਾਨੂੰਨ ਥੋਪ ਕੇ ਮੋਦੀ ਸਰਕਾਰ ਨੇ ਬਹੁਤ ਵੱਡੀ ਗਲਤੀ ਕੀਤੀ
ਚਾਉਕੇ 14 ਦਸੰਬਰ/ਭੂਸ਼ਨ ਘੜੈਲਾ
ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਨੂੰ ਘੇਰਾ ਪਾਕੇ ਬੈਠੇ ਮੋਰਚਿਆਂ ਤੇ ਕਿਸਾਨਾਂ ਦੀ ਮੱਦਦ ਕਰਨ ਲਈ ਕਾਂਗਰਸ ਪਾਰਟੀ ਦੇ ਨੁਮਾਇੰਦੇ ਅਤੇ ਵਰਕਰ ਸੰਘਰਸ ’ਚ ਸਾਮਲ ਹੋਣ ਲਈ ਦਿੱਲੀ ਵੱਲ ਭੱਜ ਰਹੇ ਰਹੇ ਹਨ। ਸਾਬਕਾ ਵਿਧਾਇਕ ਅਤੇ ਹਲਕਾ ਮੌੜ ਦੇ ਇਚਾਰਜ ਮੰਗਤ ਰਾਏ ਬਾਂਸਲ ਵਲੋਂ ਵੀ ਅੱਜ ਆਪਣੇ ਵਰਕਰਾਂ ਦੇ ਵੱਡੇ ਕਾਫਲੇ ਨਾਲ ਕਿਸਾਨਾਂ ਦੀ ਹਮਾਇਤ ਲਈ ਕਾਂਗਰਸ ਵਲੋਂ ਸੰਭੂ ਬੈਰੀਅਰ ’ਤੇ ਕੀਤੀ ਜਾ ਰਹੀ ਰੈਲੀ ’ਚ ਸਾਮਲ ਹੋਣ ਵਾਸਤੇ ਕੂਚ ਕੀਤਾ ਗਿਆ। ਇਸ ਮੋਕੇ ਵਰਕਰਾਂ ਦੇ ਭਾਰੀ ਇਕੱਠ ਨੂੰ ਸਬੌਧਨ ਕਰਦਿਆਂ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਤੇ ਖੇਤੀ ਕਾਲੇ ਕਾਨੂੰਨ ਥੋਪ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਦੂਸਰੇ ਸੂਬਿਆਂ ਦੇ ਕਿਸਾਨ ਵੀ ਆਪਣੀਆਂ ਹੱਕੀ ਮੰਗਾਂ ਲਈ ਕੜਾਕੇ ਦੀ ਠੰਡ ਵਿੱਚ ਸੜਕਾਂ ਤੇ ਰੁਲ ਰਹੇ ਹਨ। ਮੋਦੀ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਮੋਦੀ ਸਰਕਾਰ ਦੇ ਰਾਜ ਅੰਦਰ ਹਰ ਵਰਗ ਦੇ ਲੋਕ ਦੁੱਖੀ ਨਜ਼ਰ ਆ ਰਹੇ ਹਨ। ਉਨਾਂ ਕਿਹਾ ਕਿ ਪਹਿਲਾਂ ਦੇਸ਼ ਦੀ ਜਨਤਾ ਮੋਦੀ ਸਰਕਾਰ ਨੇ ਨੋਟਬੰਦੀ ਰਾਹੀ ਮਾਜੀ, ਫੇਰ ਜੀ ਐਸ ਟੀ ਰਾਹੀ, ਤੇ ਹੁਣ ਕਿਸਾਨਾਂ ਤੇ ਖੇਤੀ ਕਾਲੇ ਕਾਨੂੰਨ ਥੋਪੇ ਗਏ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੋਕ ਭਲਾਈ ਕੰਮ ਕਰਨੇ ਚਾਹੀਦੇ ਹਨ ਇਹ ਪ੍ਰਧਾਨ ਮੰਤਰੀ ਜੀ ਲੋਕਾਂ ਦਾ ਗਲਾ ਘੁੱਟ ਰਿਹਾ। ਇਸ ਨੇ ਦੇਸ਼ ਦੀ ਜਨਤਾ ਨੂੰ ਦੁਖੀ ਕਰ ਰੱਖਿਆਂ ਹੈ। ਮੋਦੀ ਸਰਕਾਰ ਨੂੰ ਕਿਸਾਨਾਂ ਤੇ ਥੋਪੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ, ਇਸ ਵਿੱਚ ਹੀ ਸਾਰੇ ਵਰਗ ਦੇ ਲੋਕਾਂ ਦਾ ਭਲਾ ਹੋ ਸਕਦਾ ਹੈ।
good
very nice