ਮੋਦੀ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅਤੇ ਫਿਰਕੂ-ਫਾਸੀ ਸਾਜ਼ਿਸ਼ਾਂ ਵਿਰੁੱਧ ਰੋਹ ਭਰਪੂਰ ਮੁਜ਼ਾਹਰਾ
ਬਠਿੰਡਾ; 8 ਦਸੰਬਰ (ਪਰਵਿੰਦਰ ਜੀਤ ਸਿੰਘ)ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਹਿਮਾਇਤ ਦਿੰਦਿਆਂ ਅੱਜ ਜਿਲ੍ਹੇ ਦੀਆਂ ਜਨਤਕ ਜੱਥੇਬੰਦੀਆਂ, ਪੈਨਸ਼ਨਰਜ਼ ਐਸੋਸੀਏਸ਼ਨਾਂ, ਸਮਾਜਿਕ ਸੰਸਥਾਵਾਂ ਅਤੇ ਸਾਹਿਤ ਸਭਾਵਾਂ ਵੱਲੋਂ ਸ਼ਹਿਰ ਵਿੱਚ ਜਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ। ਉਕਤ ਸੰਗਠਨਾਂ ਵਲੋਂ ਇਸ ਤੋਂ ਪਹਿਲਾਂ ਸਥਾਨਕ ਟੀਚਰਜ਼ ਹੋਮ ਵਿਖੇ ਪ੍ਰਭਾਵਸ਼ਾਲੀ ਇਕੱਤਰਤਾ ਕੀਤੀ ਗਈ।ਬੁਲਾਰਿਆਂ ਨੇ ਅੱਜ ਦੇ ਸਫਲ ਭਾਰਤ ਲਈ ਸਾਰੇ ਵਰਗਾਂ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਰੋਸ ਐਕਸ਼ਨ ਦੀ ਅਗਵਾਈ ਮਹੀਪਾਲ ( ਦਿਹਾਤੀ ਮਜ਼ਦੂਰ ਸਭਾ), ਅਮਰਜੀਤ ਸਿੰਘ ਹਨੀ ( ਕਿਰਤੀ ਕਿਸਾਨ ਯੂਨੀਅਨ), ਮੁਖਤਿਆਰ ਕੌਰ (ਨਾਰੀ ਸੰਗਰਾਮ ਮੋਰਚਾ), ਸਿਕੰਦਰ ਸਿੰਘ ਧਾਲੀਵਾਲ ( ਡੈਮੋਕ੍ਰੇਟਿਕ ਮੁਲਾਜ਼ਮ ਫਰੰਟ), ਲਛਮਣ ਸਿੰਘ ਮਲੂਕਾ ( ਟੀਚਰਜ਼ ਹੋਮ ਟਰਸਟ), ਬੱਗਾ ਸਿੰਘ (ਜਮਹੂਰੀ ਅਧਿਕਾਰ ਸਭਾ), ਸੁਖਚੈਨ ਸਿੰਘ ( ਜੇਪੀਐਮਓ), ਗਗਨ ਦੀਪ ਭੁੱਲਰ( ਤਾਲਮੇਲ ਕਮੇਟੀ ਪੈਰਾ ਮੈਡੀਕਲ), ਸੁਖਦੇਵ ਸਿੰਘ ਚੌਹਾਨ( ਪੈਨਸ਼ਨਰਜ਼ ਐਸੋਸਿਏਸ਼ਨ), ਜਗਪਾਲ ਸਿੰਘ ਬੰਗੀ (ਡੀਟੀਐਫ), ਭੁਪਿੰਦਰ ਸਿੰਘ ਸੰਧੂ ( ਟੀਐਸਯੂ), ਹੰਸ ਰਾਜ ਬੀਜਵਾ ( ਪਸਸਫ), ਮੱਖਣ ਸਿੰਘ ਖਣਗਵਾਲ, ਪਰਕਾਸ਼ ਸਿੰਘ ਨੰਦਗੜ੍ਹ, ਡਾਕਟਰ ਅਜੀਤ ਪਾਲ ਸਿੰਘ, ਮਨਜੀਤ ਸਿੰਘ ਪ੍ਰਧਾਨ, ਗੁਲਾਬ ਸਿੰਘ ਗੁਰੂਸਰ, ਬਲਕਾਰ ਸਿੰਘ (ਸੀਟੂ) ਨੇ ਕੀਤੀ।