ਮੋਦੀ ਜੀ ਮੈਂ ਸੱਚ ਆਖਾਂ ……..
.
ਮੋਦੀ ! ਨੀਅਤ ਦਾ ਜੇ ਤੂੰ ਥੋੜ੍ਹਾ ਜਿਹਾ ਸੱਚਾ ਹੁੰਦਾ ।
ਤੇਰਾ ਪਰਿਵਾਰ ਹੁੰਦਾ ,ਬੀਵੀ ਹੁੰਦੀ , ਬੱਚਾ ਹੁੰਦਾ ।।
ਮੋਦੀ ! ਤੇਰੇ ਵਿਚ ਦੇਸ਼ ਭਗਤੀ ਦਾ ਜੇ ਗੁਣ ਹੁੰਦਾ ।
ਕਾਹਨੂੰ ਗਾਲ੍ਹਾ ਤੇ ਲਾਹਨਤਾਂ ਲੲੀ ਤੂੰ ਚੁਣ ਹੁੰਦਾ ।।
ਮੋਦੀ ! ਮਨ ਕੀ ਬਾਤ ‘ਚ ਜੇ ਤੂੰ ਜ਼ੁਮਲੇ ਨਾ ਕਹਿੰਦਾ ।
ਮਿੱਤਰਾ! ਅੱਜ ਜਗਤ ਤਮਾਸ਼ਾ ਬਣਕੇ ਨਾ ਰਹਿੰਦਾ ।।
ਮੋਦੀ ! ਪੀੜ ਸਮਝ ਦਾ ਜੇ ਤੂੰ ਕਿਸਾਨ ਮਜ਼ਦੂਰ ਦੀ ।
ਤਾਂ ਅੰਬਾਨੀ , ਅਡਾਨੀ ਕੋਲੋਂ ਲੰਘਦਾ ਤੂੰ ਦੂਰ ਦੀ ।।
ਮੋਦੀ ਤੇਰੀ ਵਾਹ – ਵਾਹ ਜੋ ਕਰਦੇ ੳੁਹ ਭਗਤ ਅੰਨ੍ਹੇ ।
ੳੁੲੇ ! ਛੱਡ ਦੇ ਵੇਚਣਾ ਦੇਸ਼, ਹੱਥ ਤੇਰੇ ਅੱਗੇ ਬੰਨੇ ।।
ਮੋਦੀ ! ਅਸੀ ਤੈਨੂੰ ਹਾਕਮ ਬਣਾੲਿਅਾ ਤੂੰ, ਸੁਣ ਲੈ ।
ਨਾ ਤੰਗ ਕਰ ਲੋਕਾਂ ਨੂੰ ਰਾਹ ਕੋੲੀ ਸਹੀ ਚੁਣ ਲੈ ।।
ਮੋਦੀ! ਕੋੲੀ ਹਾਕਮ ਮਾੜਾ ਕਰੇ ਤਾਂ ਗੱਦੀ ਨਾ ਰਹਿੰਦੀ ।
ਬਹੁਤੀ ਦੇਰ ਜਨਤਾ ਜ਼ਬਰ – ਜ਼ੁਲਮ ਨਾ ਸਹਿੰਦੀ ।।
ਮੋਦੀ ! ਹਰ ਕੋੲੀ ਅਾਪਣੇ ਢੰਗ ਨਾਲ ਸਮਝਾ ਰਿਹਾ ।
‘ਜੱਕਪੁਰੀ’ ਜਿਹਾ ਤੂੰ , ਤੈਨੂੰ ਸਮਝ ਨਹੀ ਅਾ ਰਿਹਾ ।।
ਸੁਰਿੰਦਰ ” ਜੱਕੋਪੁਰੀ ”