ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਕਾਫਲੇ ਦੇ ਰੂਪ ਵਿਚ 25 ਨੂੰ ਕਿਸਾਨੀ ਦਿੱਲੀ ਮੋਰਚੇ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਣ ਦਾ ਐਲਾਨ……

ਮਹਿਲ ਕਲਾਂ (ਡਾ ਮਿੱਠੂ ਮੁਹੰਮਦ)
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ( ਰਜਿ :295) ਪੰਜਾਬ ਵੱਲੋਂ 25 ਸਤੰਬਰ 2020 ਤੋਂ ਲੈ ਕੇ ਹੁਣ ਤਕ ਚੱਲੇ ਕਿਸਾਨੀ ਅੰਦੋਲਨ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਇਆ ਗਿਆ । ਹੁਣ 25 ਨਵੰਬਰ 2020 ਤੋਂ ਦਿੱਲੀ ਕਿਸਾਨੀ ਸੰਘਰਸ ਵਿੱਚ ਮੈਡੀਕਲ ਕੈਂਪ ਲਗਾ ਕੇ ਅਤੇ ਲਗਾਤਾਰ ਸੰਘਰਸ਼ਾਂ ਵਿੱਚ ਡਟਵਾਂ ਸਹਿਯੋਗ ਕਰ ਕੇ ਆਪਣੀ ਹਾਜ਼ਰੀ ਯਕੀਨੀ ਬਣਾਈ ਗਈ, ਜੋ ਕਿ ਸ਼ਲਾਘਾਯੋਗ ਕਦਮ ਹੈ । ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਕੋਰ ਕਮੇਟੀ ਵੱਲੋਂ ਸਾਂਝੇ ਤੌਰ ਤੇ ਇਹ ਫੈਸਲਾ ਕੀਤਾ ਹੈ ਕਿ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਦਿੱਲੀ ਦੇ ਕਿਸਾਨੀ ਸੰਘਰਸ਼ ਵਿਚ ਕਾਫ਼ਲੇ ਦੇ ਰੂਪ ਭਰਵੀਂ ਸ਼ਮੂਲੀਅਤ ਕੀਤੀ ਜਾਵੇ । ਇਸ ਬਾਬਤ ਸਟੇਟ ਕੋਰ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਹਰ ਇਕ ਜ਼ਿਲ੍ਹੇ ਵਿਚੋਂ ਦੋ-ਦੋ, ਤਿੰਨ- ਤਿੰਨ ਗੱਡੀਆਂ ਇਸ ਕਾਫ਼ਲੇ ਵਿਚ ਸ਼ਾਮਲ ਹੋਣਗੀਆਂ ।
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਦੇ ਸੂਬਾ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੁਹਾਲੀ ,,ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,, ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ,, ਸੂਬਾ ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ’, ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ ਦੀ ਅਗਵਾਈ ਹੇਠ ਇਹ ਕਾਫ਼ਲਾ ਸ਼ਹੀਦ ਭਗਤ ਸਿੰਘ ਦੇ ਸਮਾਰਕ ਖਟਕੜ ਕਲਾਂ ਤੋਂ ਸਵੇਰੇ ਸਾਢੇ ਨੌਂ ਵਜੇ ਕਾਫਲੇ ਦੇ ਰੂਪ ਵਿਚ ਰਵਾਨਾ ਹੋਵੇਗਾ। ਜਿਸ ਵਿਚ ਨੇੜੇ ਦੇ ਜ਼ਿਲ੍ਹੇ ਤਰਨਤਾਰਨ,, ਅੰਮ੍ਰਿਤਸਰ ,,ਗੁਰਦਾਸਪੁਰ,,ਜਲੰਧਰ,, ਪਠਾਨਕੋਟ,,ਰੋਪੜ,, ਮੁਹਾਲੀ,, ਕਪੂਰਥਲਾ ਸ਼ਾਮਲ ਹੋਣਗੇ ।
ਦਿਨ ਦੇ 11:30 ਵਜੇ ਇਹ ਕਾਫ਼ਲਾ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਪਹੁੰਚੇਗਾ। ਕਾਫਲੇ ਦਾ ਸਵਾਗਤ ਉੱਘੇ ਬੁੱਧੀਜੀਵੀ ਪ੍ਰੋ ਜੈਪਾਲ ਸਿੰਘ ਜੀ ਅਤੇ ਸਟੇਟ ਆਗੂ ਤੇ ਸ਼ਾਮਲ ਜ਼ਿਲ੍ਹਾ ਕਮੇਟੀਆਂ ਦੇ ਆਗੂ ਸਾਹਿਬਾਨ ਕਰਨਗੇ । ਪਿੰਡ ਸਰਾਭਾ ਵਿਖੇ ਇਸ ਕਾਫ਼ਲੇ ਵਿਚ ਲੁਧਿਆਣਾ,, ਸੰਗਰੂਰ,, ਫਤਹਿਗਡ਼੍ਹ ਸਾਹਿਬ ,,ਪਟਿਆਲਾ,, ਸ਼ਾਮਲ ਹੋਣਗੇ ।
ਦੁਪਹਿਰ 12:30 ਵਜੇ ਇਹ ਕਾਫ਼ਲਾ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਪਹੁੰਚੇਗਾ। ਜਿਸ ਦਾ ਸਵਾਗਤ ਡਾ ਮਹਿੰਦਰ ਸਿੰਘ ਗਿੱਲ ਸਰਪ੍ਰਸਤ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਉੱਘੇ ਪੱਤਰਕਾਰ ਡਾ ਮਿੱਠੂ ਮੁਹੰਮਦ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਕਰਨਗੇ ।ਇਸ ਮੌਕੇ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਵੱਲੋਂ ਦੁਪਹਿਰ ਦੇ ਖਾਣੇ ਦਾ ਅਤੇ ਚਾਹ ਦਾ ਪ੍ਰਬੰਧ ਕੀਤਾ ਗਿਆ ਹੈ ।
ਠੀਕ 2:30 ਵਜੇ ਇਹ ਕਾਫ਼ਲਾ ਬਰਨਾਲਾ ਪਹੁੰਚੇਗਾ ਅਤੇ 3:30 ਵਜੇ ਇਹ ਕਾਫ਼ਲਾ ਮਾਨਸਾ ਪਹੁੰਚੇਗਾ। ਜਿਸ ਵਿਚ ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜ਼ਰ ਸੈਕਟਰੀ ਮੈਡੀਕਲ ਪ੍ਰੈਕਟੀਸ਼ਨਰਜ਼ ਪੰਜਾਬ ਅਤੇ ਡਾ ਸੁਰਜੀਤ ਸਿੰਘ ਬਠਿੰਡਾ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਬਠਿੰਡਾ ,,ਸੀ੍ ਮੁਕਤਸਰ ਸਾਹਿਬ ,,ਫਾਜ਼ਿਲਕਾ,, ਅਬੋਹਰ ,,ਫ਼ਰੀਦਕੋਟ ਦੇ ਸਟੇਟ ਆਗੂ ਅਤੇ ਜ਼ਿਲ੍ਹਾ ਕਮੇਟੀ ਆਗੂ ਸਹਿਬਾਨ ਇਸ ਕਾਫਲੇ ਦਾ ਸਵਾਗਤ ਕਰਨਗੇ। ਮਾਨਸਾ ਤੋਂ ਦਿੱਲੀ ਪਹੁੰਚਿਆ ਜਾਵੇਗਾ ਅਤੇ ਦਿੱਲੀ ਟਿਕਰੀ ਬਾਰਡਰ,, ਕੁੰਡਲੀ ਬਾਰਡਰ ਅਤੇ ਸਿੰਘੂ ਵਾਰਡਰ ਤੇ ਮੈਡੀਕਲ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਨਿਰੰਤਰ ਦਿੱਤੀਆਂ ਜਾਣਗੀਆਂ । ਸਬੰਧਤ ਜ਼ਿਲ੍ਹਿਆਂ ਦੇ ਸਟੇਟ ਕਮੇਟੀ ਮੈਂਬਰ,, ਜ਼ਿਲ੍ਹਾ ਕਮੇਟੀ ਮੈਂਬਰ ਅਤੇ ਸਬੰਧਤ ਬਲਾਕਾਂ ਦੇ ਡਾਕਟਰ ਸਾਥੀ ਇਸ ਕਾਫ਼ਲੇ ਵਿਚ ਸ਼ਮੂਲੀਅਤ ਕਰਨਗੇ ।