ਮੁਹੱਲਾ ਨਿਵਾਸੀਆਂ ਨੇ ਸ਼ੱਕੀ ਹਾਲਤ ‘ਚ ਇਕ ਬੈਂਕ ਮੈਨੇਜਰ ਸਣੇ ਇਕ ਲੜਕੀ ਨੂੰ ਕੀਤਾ ਪੁਲੀਸ ਹਵਾਲੇ,ਸ਼ਹਿਰ ‘ਚ ਮਾਮਲੇ ਦੀ ਚਰਚਾ ਜ਼ੋਰਾਂ ਤੇ
ਤਪਾ ਮੰਡੀ,17 ਦਸੰਬਰ (ਭੂਸ਼ਨ ਘੜੈਲਾ)
ਸ਼ਹਿਰ ਦੀ ਆਵਾ ਬਸਤੀ ‘ਚ ਰਹਿੰਦੇ ਮੁਹੱਲਾ ਨਿਵਾਸੀਆਂ ਵੱਲੋਂ ਇੱਕ ਖਾਲੀ ਮਕਾਨ ਅੰਦਰ ਗਏ ਇੱਕ ਬੈਂਕ ਮੈਨੇਜਰ ਅਤੇ ਇਕ ਲੜਕੀ ਨੂੰ ਸ਼ੱਕੀ ਹਾਲਤ ‘ਚ ਪੁਲੀਸ ਦੇ ਹਵਾਲੇ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ਤੇ ਮੌਜੂਦ ਲੋਕਾਂ ਰਜਿੰਦਰ ਗੋਗੀ,ਰੁਪਿੰਦਰ ਸਿੰਘ, ਬੂਟਾ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ,ਰਾਜੀ ਭੁੱਲਰ, ਕਰਮੂ ਖ਼ਾਨ, ਸਿਓਣਾ,ਬੌਬੀ ਖਾਨ, ਬੁੱਧੂ ਸਿੰਘ,ਪ੍ਰਦੀਪ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੁਪਹਿਰ ਸਮੇਂ ਇਕ ਬੈਂਕ ਜਿਸਨੂੰ ਸ਼ਹਿਰ ਦੀ ਹੱਬ ਕਿਹਾ ਜਾਂਦਾ ਹੈ ਨਾਲ ਸਬੰਧਤ ਮੈਨੇਜਰ ਨੂੰ ਇਕ ਲੜਕੀ ਜੋ ਬੈਂਕ ‘ਚ ਹੀ ਕੰਮ ਕਰਦੀ ਦੱਸੀ ਜਾ ਰਹੀ ਹੈ ਸਮੇਤ ਬਸਤੀ ‘ਚ ਸਥਿਤ ਖਾਲੀ ਪਏ ਇਕ ਮਕਾਨ ਦਾ ਜਿੰਦਰਾ ਖੋਲ੍ਹ ਕੇ ਸ਼ੱਕੀ ਹਾਲਤ ‘ਚ ਅੰਦਰ ਦਾਖ਼ਲ ਹੁੰਦੇ ਦੇਖਿਆ,ਲੱਗਭਗ ਡੇਢ ਘੰਟਾ ਬੀਤ ਜਾਣ ਤੋਂ ਬਾਅਦ ਜਦ ਕੋਈ ਹਰਕਤ ਨਾ ਹੋਈ ਤਾਂ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਸ਼ੱਕ ਜ਼ਾਹਰ ਕੀਤਾ ਕਿ ਘਰ ਅੰਦਰ ਕੋਈ ਗ਼ਲਤ ਕੰਮ ਚੱਲ ਰਿਹਾ ਹੈ ਤਾਂ ਉਨ੍ਹਾਂ ਇਸਦੀ ਸੂਚਨਾ ਤੁਰੰਤ ਤਪਾ ਪੁਲਸ ਨੂੰ ਦਿੱਤੀ।ਸੂਚਨਾ ਮਿਲਣ ਤੇ ਤਪਾ ਪੁਲਸ ਦੇ ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਦਰਵਾਜ਼ਾ ਕਾਫੀ ਸਮਾਂ ਬਾਹਰੋਂ ਖੜਕਾਉਣ ਤੋਂ ਬਾਅਦ ਉਕਤ ਮੈਨੇਜਰ ਨੇ ਗੇਟ ਖੋਲ੍ਹਿਆ,ਜਿਨ੍ਹਾਂ ਨੂੰ ਪੁਲਸ ਨੇ ਤੁਰੰਤ ਕਾਬੂ ਕਰ ਲਿਆ।ਵੱਡੀ ਗਿਣਤੀ ‘ਚ ਮੁਹੱਲਾ ਵਾਸੀ ਵੀ ਥਾਣਾ ਤਪਾ ਵਿਖੇ ਪਹੁੰਚ ਗਏ ਅਤੇ ਪੁਲੀਸ ਨੂੰ ਉਕਤ ਮੈਨੇਜਰ ਉੱਪਰ ਬਣਦੀ ਕਾਰਵਾਈ ਅਮਲ ਚ ਲਿਆਉਣ ਸਬੰਧੀ ਕਿਹਾ ਕਿਉਂਕਿ ਜਦੋਂ ਇੰਨੇ ਵੱਡੇ ਬੈਂਕ ਦਾ ਮੈਨੇਜਰ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰ ਰਿਹਾ ਹੈ ਤਾਂ ਉਸ ਵਿਰੁੱਧ ਕਾਰਵਾਈ ਕਰਨਾ ਲਾਜ਼ਮੀ ਬਣਦਾ ਹੈ।ਮੈਨੇਜਰ ਮੁਤਾਬਕ ਉਹ ਲੜਕੀ ਨੂੰ ਆਪਣੇ ਨਾਲ ਘਰ ਦੀ ਸਫਾਈ ਕਰਵਾਉਣ ਲਈ ਲਿਆਇਆ ਸੀ,ਜਿਸ ਨੂੰ ਲੋਕਾਂ ਨੇ ਗਲਤ ਰੂਪ ਦੇ ਦਿੱਤਾ।ਉਧਰ ਦੂਜੇ ਪਾਸੇ ਤਪਾ ਪੁਲਸ ਮਾਮਲੇ ਸਬੰਧੀ ਪੜਤਾਲ ‘ਚ ਜੁਟੀ ਹੋਈ ਸੀ।ਬੈਂਕ ਮੈਨੇਜਰ ਵੱਲੋਂ ਕੀਤੀ ਗਈ ਇਸ ਹਰਕਤ ਦੀ ਤਪਾ ਸ਼ਹਿਰ ‘ਚ ਕਾਫੀ ਚਰਚਾ ਰਹੀ ।ਖ਼ਬਰ ਲਿਖੇ ਜਾਣ ਤੱਕ ਪੁਲਸ ਅਤੇ ਮੁਹੱਲਾ ਵਾਸੀਆਂ ‘ਚ ਗੱਲਬਾਤ ਜਾਰੀ ਸੀ।ਉਧਰ ਸਹਿਰ ਦੇ ਲੋਕ ਵੀ ਇਸ ਚਰਚਾ ਨੂੰ ਲੈ ਕੇ ਥੂ ਥੂ ਕਰ ਰਹੇ ਸਨ।