ਮਾਲ ਮੰਤਰੀ ਦੇ ਸ਼ਹਿਰ ਰਾਮਪੁਰਾ ਫੂਲ ਵਿੱਚ ਸਿਆਸੀ ਸ਼ਹਿ ਤੇ ਭੌਂ ਮਾਫੀਏ ਵੱਲੋਂ ਨਾਜਾਇਜ਼ ਕਬਜ਼ਿਆਂ ਦਾ ਦੌਰ ਲਗਾਤਾਰ ਜਾਰੀ

ਰਾਮਪੁਰਾ ਫੂਲ 27 ਦਸੰਬਰ ( ਬਿਓਰੋ ) ਲੋਕ ਸੇਵਾ ਦੇ ਪਹਿਰੇਦਾਰ ਗੁਰਮੀਤ ਸਿੰਘ ਮਹਿਰਾਜ ਨੇ ਅੱਜ ਸਥਾਨਕ ਕੈਨਾਲ ਕਲੱਬ ਵਿਖੇ ਪੱਤਰਕਾਰ ਮਿਲਣੀ ਦੌਰਾਨ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਹਲਕੇ ਦੇ ਸ਼ਹਿਰ ਰਾਮਪੁਰਾ ਫੂਲ ਵਿੱਚ ਭੌਂ ਮਾਫੀਏ ਵੱਲੋਂ ਸਿਆਸੀ ਸ਼ਹਿ ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਪਿਛਲੇ ਦਿਨੀਂ ਜਨਾਨਾ ਹਸਪਤਾਲ ਦੇ ਮੇਨ ਗੇਟ ਨੂੰ ਧਕੇ ਨਾਲ ਸਰਕਾਰੀ ਸਹਿ ਤੇ ਬੌਦ ਕਰਕੇ ਬਣਾਈ ਦੁਕਾਨ ਦਾ ਮਾਮਲਾ ਅਜੇ ਠੌਢਾ ਨਹੀਂ ਸੀ ਹੋਇਆ ਕਿ ਕੈਨਾਲ ਕਲੱਬ ਰਾਮਪੁਰਾ ਫੂਲ ਦੇ ਬੈਕਸਾਈਡ ਤੇ ਜੋ ਸੜ੍ਹਕ ਕੋਠੇ ਮਹਾਂ ਸਿੰਘ ਨੂੰ ਜਾਂਦੀ ਹੈ ਅਤੇ ਅੱਗੇ ਮਹਿਰਾਜ ਰੋਡ ਤੇ ਮਿਲ ਜਾਂਦੀ ਹੈ ਇਸ ਨੂੰ ਮਾੜੀ ਰੋਡ ਕਿਹਾ ਜਾਂਦਾ ਹੈ ਸੜਕ ਦੇ ਇੱਕ ਪਾਸੇ ਕੈਨਾਲ ਕਲੱਬ ਹੈ ਜੋ ਕਿ ਪਿੰਡ ਰਾਮਪੁਰਾ ਦੇ ਪਟਵਾਰ ਹਲਕੇ ਵਿਚ ਪੈਂਦਾ ਹੈ ਜਦੋਂ ਕਿ ਸੜਕ ਦਾ ਰਸਤਾ ਗਿੱਲ ਕਲਾਂ ਦੇ ਰਕਬੇ ਵਿਚ ਹੈ ਅਤੇ 5 ਕਰਮਾ ਭਾਵ ਸਾਢੇ 27 ਫੁੱਟ ਚੌੜਾ ਹੈ ਹੁਣ ਪਿਛਲੇ ਦਿਨੀਂ ਇਸ ਸੜਕ ਦੇ ਨਾਲ ਲੱਗਦਾ ਰਕਬਾ ਸ਼ਹਿਰ ਦੇ ਤਕੜੇ ਕਾਰੋਬਾਰੀ ਸਟੈਲਕੋ ਇੰਡਸਟਰੀਜ਼ ਦੇ ਮਾਲਕਾਂ ਵੱਲੋ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਖਰੀਦ ਲਿਆ ਹੈ ਅਤੇ ਇਸ ਰਕਬੇ ਦੀ ਚਾਰਦੀਵਾਰੀ ਵੀ ਹੋ ਚੁੱਕੀ ਹੈ ਨਵੇਂ ਮਾਲਕਾਂ ਨੇ ਇਹ ਚਾਰਦੀਵਾਰੀ ਕਰਦੇ ਸਮੇਂ ਸਰਕਾਰੀ ਸੜਕ ਦੀ ਵੀ 1 ਕਰਮ ਭਾਵ ਸਾਢੇ 5 ਫੁੱਟ ਜਗ੍ਹਾ ਰੋਕ ਲਈ ਹੈ ਹੁਣ ਇਹ ਰਸਤਾ ਚਾਰ ਕਰਮਾ ਹੀ ਰਹਿ ਗਿਆ ਹੈ ਇਸ ਰਸਤੇ ਰਾਹੀਂ ਕਈ ਪਿੰਡਾਂ ਦਾ ਲਾਂਘਾ ਹੈ ਜਿਸ ਕਰਕੇ ਆਮ ਜਨਤਾ ਨੂੰ ਲੰਘਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਰਕਬੇ ਦੇ ਵਿਚਕਾਰ ਦੀ ਸਰਕਾਰੀ ਖਾਲ ਵੀ ਜਾ ਰਿਹਾ ਹੈ ਜੋ ਕਿ 2 ਕਰਮਾ ਭਾਵ 11 ਫੁੱਟ ਚੌੜਾ ਹੈ ਇਸ ਦੇ ਨਾਲ ਹੀ ਜੌਗਲਾਤ ਮਹਿਕਮੇ ਦੇ ਨੌਬਰ ਲਗੇ ਹੋਏ ਦਰਖਤਾ ਅਤੇ ਨਗਰ ਪੌਚਾਇਤ ਗਿਲ ਕਲਾਂ ਦੀ ਸ਼ਾਮਲਾਤ ਤੇ ਵੀ ਨਜਾਇਜ਼ ਕਬਜ਼ਾ ਕਰਕੇ ਚਾਰ ਦੀਵਾਰੀ ਕਰ ਲਈ ਹੈ ਇਸ ਸਬੰਧ ਵਿੱਚ ਐਸ ਡੀ ਐਮ ਸਾਹਿਬ ਫੂਲ, ਡਿਪਟੀ ਕਮਿਸ਼ਨਰ ਬਠਿੌਡਾ ਅਤੇ ਪੌਜਾਬ ਸਰਕਾਰ ਦੇ ਉਚ ਅਧਿਕਾਰੀਆ ਨੂੰ ਸਮਾਜ ਸੇਵੀ ਗੁਰਮੀਤ ਸਿੰਘ ਨੇ ਮਿਤੀ 3 ਅਕਤੂਬਰ 2020 ਅਤੇ 4 ਅਕਤੂਬਰ 2020 ਨੂੰ ਲਿਖਤੀ ਬੇਨਤੀ ਕੀਤੀ ਸੀ ਕਿ ਇਸ ਰਕਬੇ ਦੀ ਮਿਣਤੀ ਕਰਵਾਈ ਜਾਵੇ ਅਤੇ ਉਦੋਂ ਤਕ ਚਾਰ ਦੀਵਾਰੀ ਤੇ ਰੋਕ ਲਾਈ ਜਾਵੇ ਐਸ ਡੀ ਐਮ ਸਾਹਿਬ ਨੇ ਇਹ ਪੱਤਰ ਤਹਿਸੀਲਦਾਰ ਫੂਲ ਨੂੰ 08/09/2020 ਨੂੰ ਪਤਰ ਨੌ 570 ਅਤੇ 15/09/2020 ਨੂੰ ਪਤਰ ਨੌ 592 ਰਾਹੀਂ ਕਾਰਵਾਈ ਲਈ ਭੇਜ ਦਿੱਤੇ ਅਤੇ ਪੌਜਾਬ ਸਰਕਾਰ ਦੇ ਮਾਲ ਮਹਿਕਮੇ ਵਲੋਂ ਡਿਪਟੀ ਕਮਿਸ਼ਨਰ ਬਠਿੌਡਾ ਨੂੰ ਆਪਣੇ ਪਤਰ ਨੌ 15/77/2020-ਭਮ -2(6)/9680ਮਿਤੀ 25/09/2020 ਰਾਹੀਂ ਇਕ ਮਹੀਨੇ ਦੇ ਔਦਰ ਔਦਰ ਇਹ ਨਜਾਇਜ ਕਬਜਾ ਰੋਕਣ ਲਈ ਕਿਹਾ ਸੀ ਪਰੰਤੂ ਅਫਸੋਸ ਕਿ 3 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਕੋਈ ਕਾਰਵਾਈ ਨਹੀਂ ਕੀਤੀ ਗਈ ਆਮ ਜਨਤਾ ਦਾ ਕਹਿਣਾ ਹੈ ਕਿ ਜੇਕਰ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਆਪਣੇ ਨਿੱਜੀ ਹਲਕੇ ਵਿੱਚ ਹੀ ਸਰਕਾਰੀ ਰਸਤਿਆਂ ਅਤੇ ਸਰਕਾਰੀ ਜਾਇਦਾਦਾ ਨੂੰ ਇਸ ਤਰ੍ਹਾਂ ਸ਼ਰੇਆਮ ਰੋਕਿਆ ਜਾਵੇਗਾ ਤਾਂ ਬਾਕੀ ਪੰਜਾਬ ਵਿੱਚ ਕੀ ਹਾਲ ਹੋਵੇਗਾ ਅਤੇ ਮਾਲ ਵਿਭਾਗ ਦੀ ਅਫਸਰਸ਼ਾਹੀ ਕੁੰਭਕਰਨੀ ਨੀਂਦ ਤੋਂ ਕਦੋਂ ਜਾਗੇਗੀ ਇੱਥੇ ਵਰਨਣ ਯੋਗ ਹੈ ਕਿ ਇਸ ਜਗ੍ਹਾ ਦੇ ਨੇੜੇ ਹੀ ਸੂਏ ਦੇ ਦੂਜੇ ਪਾਸੇ ਵੀ ਨਜਾਇਜ਼ ਕਬਜਿਆ ਦਾ ਦੌਰ ਵੀ ਵਡੀ ਪਧਰ ਤੇ ਲਗਾਤਾਰ ਜਾਰੀ ਹੈ ਇਸ ਸਬੰਧ ਵਿੱਚ ਵੀ ਮੈਨੂੰ ਹਾਈਕੋਰਟ ਤੱਕ ਪਹੁੰਚ ਕਰਨੀ ਪਈ ਜਿਸ ਦੀ ਅਗਲੀ ਤਾਰੀਖ ਜਨਵਰੀ ਮਹੀਨੇ ਵਿੱਚ ਹੈ ਸੂਏ ਦੇ ਨਾਲ ਬਣ ਰਹੀ ਨਵੀਂ ਨਿਊ ਜਨਤਾ ਕਾਲੋਨੀ ਵਿੱਚ ਵੀ ਕਾਨੂੰਨਾਂ ਦੀਆਂ ਵਡੇ ਪਧਰ ਤੇ ਧਜੀਆ ਉਡਾਈਆ ਗਈਆਂ ਹਨ ਇਸ ਸਾਰੇ ਕੁਝ ਨੂੰ ਵੇਖਦੇ ਹੋਏ ਲੋਕ ਇਹੀ ਕਹਿਣ ਲਈ ਮਜਬੂਰ ਹਨ ਕਿ ਤਕੜੇ ਦਾ ਸੱਤੀਂ ਵੀਹੀਂ ਸੌ ਇਸ ਸਬੰਧ ਵਿੱਚ ਜਨ ਕਲਿਆਣ ਸਭਾ ਦੇ ਪਰਧਾਨ ਸੀਤਾ ਰਾਮ ਦੀਪਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜਤਿੌਦਰ ਸਿੰਘ ਭਲਾ ਨੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਇਸ ਸੜਕ ਦੀ, ਸਰਕਾਰੀ ਖ਼ਾਲ ਦੀ, ਸਰਕਾਰੀ ਸ਼ਾਮਲਾਟ ਦੀ ਅਤੇ ਜੌਗਲਾਤ ਮਹਿਕਮੇ ਦੇ ਦਰਖਤ ਅਤੇ ਦਰਖਤਾ ਦੀ ਪੂਰੀ ਜਗ੍ਹਾ ਛੁਡਵਾਈ ਜਾਵੇ
GOOD NEWS