ਮਾਮਾਲਾ ਗੋਲ ਮੋਲ……………… ਦੁਕਾਨਦਾਰਾਂ ਨੇ ਨਗਰ ਕੌਂਸਲ ਵੱਲੋਂ ਲਗਾਏ ਗਏ ਖੰਭੇ ਦੁਆਰਾ ਪੁੱਟ ਕੇ ਪਿਛਾਂਹ ਕਰਨ ਤੇ ਜਤਾਇਆ ਰੋਸ ਦੁਕਾਨਦਾਰਾਂ ਦੇ ਰੋਸ ਜਤਾਉਣ ਉਪਰੰਤ ਮਾਮਲੇ ਦਾ ਪਤਾ ਲੱਗਦੇ ਹੀ ਸਬੰਧਤ ਅਧਿਕਾਰੀ ਮੌਕੇ ਤੇ ਪੁੱਜੇ
ਤਪਾ ਮੰਡੀ,15 ਦਸੰਬਰ (ਭੂਸ਼ਨ ਘੜੈਲਾ)
ਸ਼ਹਿਰ ਦੀ ਗਊਸ਼ਾਲਾ ਰੋਡ ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਵੱਲੋਂ ਕੁਝ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਲਗਾਏ ਗਏ ਸਟਰੀਟ ਲਾਈਟਾਂ ਵਾਲੇ ਖੰਭਿਆਂ ਨੂੰ ਦੁਬਾਰਾ ਪੁੱਟ ਕੇ ਪਿੱਛੇ ਕਰਨ ਤੇ ਨਜ਼ਦੀਕੀ ਦੁਕਾਨਦਾਰਾਂ ਨੇ ਨਗਰ ਕੌਂਸਲ ਵਿਰੁੱਧ ਰੋਸ ਪ੍ਰਗਟ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ਤੇ ਇਕੱਠੇ ਹੋਏ ਦੁਕਾਨਦਾਰਾਂ ਨੇ ਨਗਰ ਕੌਂਸਲ ਵਿਰੁੱਧ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਂਝ ਤਾਂ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਦਿੱਖ ਬਦਲਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਪ੍ਰੰਤੂ ਉੱਧਰ ਦੂਜੇ ਪਾਸੇ ਕੁਝ ਸਾਲ ਪਹਿਲਾਂ ਲੱਗੇ ਸਟ੍ਰੀਟ ਲਾਈਟਾਂ ਦੇ ਖੰਭਿਆਂ ਨੂੰ ਹੁਣ ਦੁਬਾਰਾ ਪੁੱਟ ਕੇ ਪਿੱਛੇ ਲਗਾਉਣਾ ਚਰਚਾ ਦਾ ਵਿਸ਼ਾ ਹੈ।ਦੁਕਾਨਦਾਰਾਂ ਨੇ ਕਿਹਾ ਕਿ ਇਹ ਖੰਭੇ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖਰਚ ਕੇ ਲਗਾਏ ਗਏ ਸਨ, ਪ੍ਰੰਤੂ ਹੁਣ ਨਗਰ ਕੌਂਸਲ ਨਾਲ ਸਬੰਧਤ ਅਧਿਕਾਰੀਆਂ ਨੂੰ ਅਸਰ ਰਸੂਖ ਰੱਖਦੇ ਇਕ ਵਿਅਕਤੀ ਦੇ ਕਹਿਣ ਤੇ ਇਕਦਮ ਇਨ੍ਹਾਂ ਨੂੰ ਪੁੱਟ ਕੇ ਪਿਛਾਂਹ ਕਰਨ ਜਾਂ ਇਨ੍ਹਾਂ ਉੱਪਰ ਲੱਗੀਆਂ ਲਾਈਟਾਂ ਨੂੰ ਬਿਜਲੀ ਦੇ ਖੰਭਿਆਂ ਉੱਪਰ ਸ਼ਿਫਟ ਕਰਨ ਦੀ ਗੱਲ ਨਗਰ ਕੌਂਸਲ ਵੱਲੋਂ ਕੀਤੀ ਜਾ ਰਹੀ ਹੈ,ਪਰ ਪਹਿਲਾਂ ਇਨ੍ਹਾਂ ਨੂੰ ਇਹ ਬਿਜਲੀ ਦੇ ਖੰਭੇ ਕਿਉਂ ਨਹੀਂ ਦਿਖਾਈ ਦਿੱਤੇ ।ਉਨ੍ਹਾਂ ਕਿਹਾ ਕਿ ਅਗਰ ਨਗਰ ਕੌਂਸਲ ਨੇ ਇਸੇ ਤਰ੍ਹਾਂ ਹੀ ਕਰਨਾ ਸੀ ਤਾਂ ਇਨ੍ਹਾਂ ਖੰਭਿਆਂ ਨੂੰ ਪਹਿਲਾ ਲਗਾਉਣ ਦੀ ਕੀ ਜ਼ਰੂਰਤ ਸੀ,ਕਿਉਂਕਿ ਪਾਵਰਕਾਮ ਦੇ ਲੱਗੇ ਖੰਭੇ ਨਗਰ ਕੌਂਸਲ ਦੇ ਖੰਭਿਆਂ ਤੋਂ ਪਹਿਲਾਂ ਲੱਗੇ ਹੋਏ ਹਨ,ਇਸ ਤਰ੍ਹਾਂ ਕਰਨ ਨਾਲ ਇਹ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ।ਮਾਮਲਾ ਗਰਮਾਉਂਦਾ ਦੇਖ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਾਲਕ੍ਰਿਸ਼ਨ ਗੋਗੀਆ, ਭਾਗ ਅਫਸਰ ਸਲੀਮ ਮੁਹੰਮਦ ਅਤੇ ਹੋਰ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਕਿਹਾ ਕਿ ਉਹ ਸੜਕ ਵਿਚਕਾਰ ਆ ਰਹੇ ਸਟ੍ਰੀਟ ਲਾਈਟਾਂ ਦੇ ਖੰਭਿਆਂ ਦੀਆਂ ਲਾਈਟਾਂ ਨੂੰ ਪਾਵਰਕਾਮ ਦੇ ਖੰਭਿਆਂ ਤੇ ਸ਼ਿਫਟ ਕਰਨਗੇ।ਦੁਕਾਨਦਾਰਾਂ ਨੇ ਤੁਰੰਤ ਇਹ ਮਾਮਲਾ ਐਸ.ਡੀ.ਐਮ ਤਪਾ ਵਰਜੀਤ ਸਿੰਘ ਵਾਲੀਆ (ਆਈ.ਏ.ਐਸ) ਦੇ ਧਿਆਨ ਵਿਚ ਵੀ ਲਿਆਂਦਾ ਗਿਆ। ਖ਼ਬਰ ਲਿਖੇ ਜਾਣ ਤੱਕ ਦੁਕਾਨਦਾਰਾਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ‘ਚ ਗੱਲਬਾਤ ਜਾਰੀ ਸੀ।
good