ਮਹੀਨਾਵਾਰੀ ਪੈਨਸ਼ਨਾਂ ਦੀ ਵੰਡ
ਬਰਨਾਲਾ 07, ਦਸੰਬਰ (ਚੰਡਿਹੋਕ), ਬੀਤੇ ਦਿਨੀਂ ਸੂਰਿਆਵੰਸ਼ੀ ਖੱਤਰੀ ਸਭਾ (ਰਜਿ.) ਬਰਨਾਲਾ ਵਲੋਂ ਲੋੜਵੰਦਾਂ ਅਤੇ ਵਿਧਵਾ ਔਰਤਾਂ ਨੂੰ ਮਹੀਨਾ ਦਸੰਬਰ 2020 ਦੀਆਂ ਪੈਨਸ਼ਨਾਂ ਦੀ ਵੰਡ ਕੀਤੀ ਗਈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਾਰਜ ਅਧੀਨ ਹਰ ਲੋੜਵੰਦ ਅਤੇ ਵਿਧਵਾ ਔਰਤ ਨੂੰ ਸੱਤ ਸੌ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿਤੀ ਜਾਂਦੀ ਹੈ। ਇਸ ਮੌਕੇ ਬਤੌਰ ਮੁੱਖ ਮਹਿਮਾਨ ਪਹੁੰਚੇ ਅਗਰਵਾਲ ਸਭਾ ਬਰਨਾਲਾ ਦੇ ਮਹਿਲਾ ਵਿੰਗ ਦੇ ਪ੍ਰਧਾਨ ਬਬੀਤਾ ਜਿੰਦਲ ਨੇ ਸੂਰਿਆਵੰਸ਼ੀ ਖੱਤਰੀ ਸਭਾ ਦੇ ਸਮਾਜ ਸੇਵੀ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਅਜੇਹੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਵਚਨ ਦਿਤਾ। ਇਸ ਦੋੋਰਾਨ ਮਨਦੀਪ ਵਾਲੀਆ ਨੂੰ ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਦੇ ਮਹਿਲਾ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਟਾਰ ਮੇਕਰ ਗਾਇਕ ਰਮੇਸ਼ ਚੋਪੜਾ ਅਤੇ ਭਜਨ ਗਾਇਕ ਬਬੀਤਾ ਜਿੰਦਲ ਨੇ ਗੀਤ ਅਤੇ ਭਜਨ ਗਾ ਕੇ ਰੰਗ ਬੰਨਿਆ।
ਇਸ ਮੌਕੇ ਗਿ. ਕਰਮ ਸਿੰਘ ਭੰਡਾਰੀ, ਰਾਕੇਸ਼ ਜਿੰਦਲ, ਤਾਰਾ ਚੰਦ ਚੋਪੜਾ, ਮਨੌਜ ਵਾਲੀਆ, ਕੁਲਤਾਰ ਸਿੰਘ ਤਾਰੀ, ਬਲਵੀਰ ਸਿੰਘ ਭੰਡਾਰੀ, ਤੇਜਿੰਦਰ ਕੌਰ ਧੀਰ, ਰੇਣੂ ਮਹਿਤਾ, ਮੁਨੀਸ਼ ਬਾਂਸਲ, ਨੀਰਜ ਬਾਲਾ ਦਾਨੀਆ, ਪੰਕਜ ਅਰੋੜਾ, ਸਾਜਨ ਜੁਨੇਜਾ, ਅਰੁਣ ਕਪਿਲਾ, ਕੁਲਮੀਤ ਭਗਰੀਆ, ਰਜਿੰਦਰ ਸੋਨੂੰ ਅਤੇ ਤੇਜਿੰਦਰ ਚੰਡਿਹੋਕ ਹਾਜ਼ਰ ਸਨ।