ਮਨਪ੍ਰੀਤ ਬਾਦਲ ਵੱਲੌਂ 66 ਕੇਵੀ ਸਿਵਲ ਲਾਇਨ ਸਬ ਸਟੇਸ਼ਨ ਬਠਿੰਡਾ ਵਿਖੇ 20 ਐਮ.ਵੀ.ਏ. ਸਮਰੱਥਾ ਦਾ ਪਾਵਰ ਟਰਾਂਸਫਾਰਮਰ ਲੋਕਾਂ ਨੂੰ ਸਮਰਪਿਤ ਕੀਤਾ

ਬਠਿੰਡਾ 2 ਜਨਵਰੀ (ਪਰਵਿੰਦਰ ਜੀਤ ਸਿੰਘ) ਮਾਣਯੋਗ ਵਿੱਤ ਮੰਤਰੀ ਸ਼੍ਰੀ ਮਨਪ੍ਰੀਤ ਬਾਦਲ ਜੀ ਵੱਲੌਂ 66 ਕੇਵੀ ਸਿਵਲ ਲਾਇਨ ਸਬ ਸਟੇਸ਼ਨ ਬਠਿੰਡਾ ਵਿਖੇ 20 ਐਮ.ਵੀ.ਏ. ਸਮਰੱਥਾ ਦਾ ਪਾਵਰ ਟਰਾਂਸਫਾਰਮਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਟਰਾਂਸਫਾਰਮਰ ਨੂੰ ਲਗਾਉਣ ਲਈ ਕੁੱਲ 1.70 ਕਰੋੜ ਰੁਪਏ ਦੀ ਲਾਗਤ ਦਾ ਖਰਚਾ ਆਇਆ ਹੈ ਅਤੇ ਇਸ ਟਰਾਂਸਫਾਰਮਰ ਦੇ ਚਾਲੂ ਹੋਣ ਨਾਲ ਬਠਿੰਡਾ ਦੇ ਮੁੱਖ ਏਰੀਆ ਜਿਵੇ ਕਿ ਸਿਵਲ- ਲਾਇਨ, ਸ਼ਾਂਤ ਨਗਰ, ਪਾਵਰ-ਹਾਊਸ ਰੋਡ, ਅਜੀਤ ਰੋਡ, ਦਾਣਾ ਮੰਡੀ, ਮਹਿਣਾ ਚੌਕ, ਮਾਲ-ਰੋਡ, ਹਾਜੀ-ਰਤਨ ਨਵੀ ਬਸਤੀ, ਕੋਰਟ ਰੋਡ ਅਤੇ ਬੱਸ ਸਟੈਂਡ ਦੇ ਆਸ-ਪਾਸ ਆਦਿ ਨੂੰ ਨਿਰਵਿਘਨ ਮਿਆਰੀ ਬਿਜਲੀ ਮਿਲੇਗੀ। ਆਉਣ ਵਾਲੀਆ ਗਰਮੀਆਂ ਦੇ ਦੌਰਾਨ ਉਕੱਤ ਏਰੀਏ ਦੀ ਬਿਜਲੀ ਸਪਲਾਈ ਵਾਲਟੇਜ਼ ਵਿੱਚ ਸੁਧਾਰ ਹੋਵੇਗਾ। ਇਸ ਮੌਕੇ ਦੌਰਾਨ ਇੰਜੀਨੀਅਰ ਜੀਵਨ ਕਾਂਸਲ, ਮੁੱਖ ਇੰਜੀਨੀਅਰ ਪੱਛਮ ਜੋਨ, ਇੰਜੀਨੀਅਰ ਬਲਜੀਤ ਸਿੰਘ, ਨਿਗਰਾਨ ਇੰਜੀਨੀਅਰ ਵੰਡ-ਹਲਕਾ ਬਠਿੰਡਾ, ਇੰਜੀਨੀਅਰਭੂਸ਼ਣ ਕੁਮਾਰ ਜਿੰਦਲ, ਉਪ-ਮੁੱਖ ਇੰਜੀਨੀਅਰ ਪੀ.ਐਂਡ ਐਮ ਅਤੇ ਇੰਜੀਨੀਅਰ ਅਸ਼ੋਕ ਅਰੋੜਾ ਵਧੀਕ ਨਿਗਰਾਨ ਗਰਿਡ ਉਸਾਰੀ ਮੌਜੂਦ ਸਨ।
good work