ਭੋਤਨਾ ਅਤੇ ਛਾਪਾ ਸਕੂਲ ਦੇ ਵਿਦਿਆਰਥੀਆਂ ਲਈ ਵੇੈਬੀਨਾਰ
ਬਰਨਾਲਾ, 10 ਦਸੰਬਰ (ਚੰਡਿਹੋਕ )
ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਵੱਲੋ੍ਹਂ ਦਿੱਤੇ ਗਏ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਸ਼੍ਰੀ ਵਰਿੰਦਰ ਅੱਗਰਵਾਲ ਜੀ ਦੀ ਅਗਵਾਈ ਹੇਠ ਅੱਜ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋ੍ ਵੱਖ—ਵੱਖ ਵੈਬੀਨਾਰਾਂ ਦਾ ਆਯੋਜਨ ਆਨਲਾਈਨ ਮੋਡ ਰਾਹੀਂ ਕੀਤਾ ਗਿਆ।
ਸ਼੍ਰੀ ਰੁਪਿੰਦਰ ਸਿੰਘ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਤਨਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਦੇ ਵਿਦਿਆਰਥੀਆਂ ਲਈ ਵੈਬੀਨਾਰਾ ਦਾ ਆਯੋਜਨ ਕੀਤਾ ਗਿਆ। ਮਾਨਯੋਗ ਸਕੱਤਰ ਜੀ ਵੱਲ੍ਹੋਂ ਵੈਬੀਨਾਰਾ ਰਾਹੀਂ ਮਨੁੱਖੀ ਅਧਿਕਾਰ ਦਿਵਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਨੁੱਖੀ ਅਧਿਕਾਰਾਂ ਦਾ ਸਾਡੀ ਜਿੰਦਗੀ ਵਿੱਚ ਬਹੁਤ ਮਹੱਤਵ ਹੈ, ਖਾਸਕਰ ਅਜ਼ੋਕੇ ਸਮੇਂ ਵਿੱਚ ਜਦੋਂ ਮਨੁੱਖਾਂ ਦਾ ਸ਼ੋਸ਼ਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਹ ਅਧਿਕਾਰ ਕਿਸੇ ਵੀ ਵਿਅਕਤੀ ਨੂੰ ਡਰ ਜਾ ਖਤਰੇ ਤੋਂ ਬਗੈਰ ਜਿਉਣ ਦੇ ਯੋਗ ਬਣਾਉਦੇ ਹਨ। ਇਹ ਅਧਿਕਾਰ ਬੁਨਿਆਦੀ ਮਨੁੱਖੀ ਮੰਗਾਂ ਅਤੇ ਜਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੇ ਗਏ ਹਨ। ਸਾਡਾ ਭਾਰਤੀ ਸੰਵਿਧਾਨ ਛੇ ਬੁਨਿਆਦੀ ਅਧਿਕਾਰਾਂ ਦਾ ਭਰੋਸਾ ਦਿੰਦਾ ਹੈ ਜੋ ਕਿ ਆਜ਼ਾਦੀ ਦਾ ਅਧਿਕਾਰ, ਬਰਾਬਰੀ ਦਾ ਅਧਿਕਾਰ, ਧਰਮ ਦੀ ਚੌਣ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ, ਸੰਵਿਧਾਨਿਕ ਉਪਾਵਾਂ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿੱਦਿਅਕ ਅਧਿਕਾਰ ਹਨ। ਇਸਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ, ਵਕੀਲ ਲੈਣ ਦਾ ਤਰੀਕਾ, ਲੋਕ ਅਦਾਲਤ ਆਦਿ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਇਸਤੋਂ ਇਲਾਵਾਂ ਜਾਖ ਯੁਵਾ ਕੇਂਦਰ, ਬਰਨਾਲਾ ਦੇ ਸਹਿਯੋਗ ਨਾਲ ਉੱਥੇ ਸ਼ਾਮਿਲ ਔਰਤਾਂ ਲਈ ਵੀ ਇੱਕ ਸਪੈਸ਼ਲ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਅਤੇ ਨਾਲਸਾ ਦੀ ਵਿਕਟਿਮ ਕੰਪਨਸੇਸ਼ਨ ਸਕੀਮ ਫਾਰ ਵੂਮੈਨ—2018 ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸਤੋਂ ਇਲਾਵਾਂ ਮਾਨਯੋਗ ਸਕੱਤਰ ਜੀ ਵੱਲੋ੍ ਦੱਸਿਆ ਗਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੇ ਫਰੰਟ ਆਫਿਸ ਦੇ ਫੋਨ ਨੰਬਰ 01679—243522 ਤੇ ਸਪੰਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਲਈ ਜਾ ਸਕਦਾ ਹੈ ਅਤੇ ਮੁਫਤ ਕਾਨੂੰਨੀ ਸੇਵਾਵਾਂ ਲਈ ਟੋਲ ਫ੍ਰੀ ਹੈਲਪਲਾਇਨ ਨੰਬਰ 1968 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
good
bnl news