ਭਾਰਤ ਬੰਦ ਦੇ ਸੱਦੇ ਤੇ ਪੁਲਸ ਜ਼ਿਲ੍ਹਾ ਬਰਨਾਲਾ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ IPS ਡਾ ਪ੍ਰਿਗਿਆ ਜੈਨ .
ਮਹਿਲ ਕਲਾਂ (ਡਾ ਮਿੱਠੂ ਮੁਹੰਮਦ) ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਪੁਲਸ ਜ਼ਿਲ੍ਹਾ ਬਰਨਾਲਾ ਵੱਲੋਂ ਪੂਰੇ ਬਰਨਾਲਾ ਜ਼ਿਲ੍ਹੇ ਵਿੱਚ 1200 ਦੇ ਕਰੀਬ ਪੁਲੀਸ ਮੁਲਾਜ਼ਮ ਅਤੇ ਇਕੱਲੇ ਮਹਿਲਕਲਾਂ ਵਿੱਚ 300 ਦੇ ਕਰੀਬ ਪੁਲੀਸ ਮੁਲਾਜ਼ਮ ਡਿਊਟੀ ਤੇ ਤੈਨਾਤ ਕਰ ਪੁਖਤਾ ਪ੍ਰਬੰਧ ਕੀਤੇ ਗਏ । ਸ੍ਰੀ ਸੰਦੀਪ ਗੋਇਲ SSP ਸੀਨੀਅਰ ਪੁਲੀਸ ਕਪਤਾਨ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਡਿਵੀਜ਼ਨ ਮਹਿਲ ਕਲਾਂ ਵਿੱਚ ਡਾ ਪ੍ਰਿਗਿਆ ਜੈਨ IPS ਸਹਾਇਕ ਪੁਲੀਸ ਸਬ ਡਿਵੀਜ਼ਨ ਮਹਿਲਕਲਾਂ ਦੀ ਸੁਪਰਵੀਜ਼ਨ ਅਧੀਨ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ।
ਇਸ ਤੋਂ ਇਲਾਵਾ ਲੁਧਿਆਣਾ- ਬਰਨਾਲਾ ਰੋਡ ਅਤੇ ਮੋਗਾ -ਬਰਨਾਲਾ ਰੋਡ ਉੱਪਰ ਚੱਲ ਰਹੀ ਟ੍ਰੈਫਿਕ ਨੂੰ ਡਾਈਵਰਜ਼ਨ ਰੂਟ ਤੇ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ, ਜਿਨ੍ਹਾਂ ਵੱਲੋਂ ਰਾਹਗੀਰਾਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੇ ਪਹੁੰਚਾਉਣ ਲਈ ਰਸਤੇ ਦੀ ਜਾਣਕਾਰੀ ਦਿੱਤੀ ਗਈ। ਡਿਊਟੀ ਤੇ ਤੈਨਾਤ ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਡਿਊਟੀ ਸਥਾਨਾਂ ਤੇ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ।
ਡਾ ਪ੍ਰਿਗਿਆ ਜੈਨ IPS ਨੇ ਮਹਿਲ ਕਲਾਂ ਸਟੇਸ਼ਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲੀਸ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਹੈ । ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ,, ਔਰਤਾਂ ਅਤੇ ਬੱਚਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਕਿਸੇ ਨੂੰ ਵੀ ਕੋਈ ਦਿੱਕਤ ਪੇਸ਼ ਨਾ ਆਵੇ ਇਸ ਸਮੇਂ ਡਾ ਪ੍ਰਗਿਆ ਜੈਨ IPS ਦੇ ਨਾਲ ਇੰਸਪੈਕਟਰ ਜਸਵਿੰਦਰ ਕੌਰ ਮੁੱਖ ਥਾਣਾ ਅਫ਼ਸਰ ਥਾਣਾ ਮਹਿਲ ਕਲਾਂ,, ਥਾਣੇਦਾਰ ਜਸਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਟੱਲੇਵਾਲ ,,ਥਾਣੇਦਾਰ ਗੁਰਤਾਰ ਸਿੰਘ ਮੁੱਖ ਅਫਸਰ ਥਾਣਾ ਠੁੱਲੀਵਾਲ ,, ਸ੍ਰੀ ਗੁਰਦੀਪ ਸਿੰਘ ਡਿਪਟੀ ਰੀਡਰ ਦਫਤਰ ਡੀ ਐੱਸ ਪੀ ਅਤੇ ਸਮੂਹ ਸਬ ਡਿਵੀਜ਼ਨ ਥਾਣਾ ਮਹਿਲ ਕਲਾਂ ਦੀ ਟੀਮ ਸਮੇਤ ਹਾਜ਼ਰ ਸਨ
good work