ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਿੱਤ….
ਮਹਿਲ ਕਲਾਂ( ਡਾ ਮਿੱਠੂ ਮੁਹੰਮਦ )ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ( ਸੰਗਰੂਰ) ਵਿੱਚ ਪੈਂਦੇ ਪਿੰਡ ਬਿਸਨਗੜ ਨੇੜੇ ਸੰਦੌੜ ਇਕ ਕਿਸਾਨ ਦੇ ਖੇਤ ਵਿਚ ਇਕ ਬਿਜਲੀ ਦਾ ਟਾਵਰ ਖੰਬਾ (ਪੋਲ) ਲੱਗ ਰਿਹਾ ਸੀ। ਕਿਸਾਨ ਦੇ ਖੇਤ ਵਿਚ ਪਹਿਲਾਂ ਵੀ ਕਰੀਬ 16 ਪੋਲ ਲੱਗੇ ਹੋਏ ਹਨ। ਜੋ ਕਿ ਮਹਿਕਮੇ ਵੱਲੋਂ ਧੱਕੇ ਨਾਲ ਬਗੈਰ ਖਰਚਾ ਦਿੱਤੇ ਲਾਏ ਜਾ ਰਹੇ ਸਨ।
ਜਦੋਂ ਇਹ ਮਸਲਾ ਬਲਾਕ ਅਹਿਮਦਗੜ੍ਹ ਆਇਆ ਤਾਂ ਬਲਾਕ ਨੇ ਜਿਲੇ ਤੇ ਸੁਬੇ ਦੇ ਧਿਆਨ ਵਿੱਚ ਲਿਆਂਦਾ ਤਾਂ ਜਿਲਾ ਪ੍ਰਧਾਨ ਦੇ ਹੁਕਮਾਂ ਅਨੁਸਾਰ ਬਲਾਕ ਪ੍ਰਧਾਨ ਸੇਰ ਸਿੰਘ ਮਹੋਲੀ ਤੇ ਬਲਾਕ ਸੀਨੀਅਰ ਮੀਤ ਪ੍ਰਧਾਨ ਡਾ ਅਮਰਜੀਤ ਸਿੰਘ ਦੀ ਅਗਵਾਈ ਹੇਠ ਖੇਤ ਵਿਚ ਪੱਕਾ ਦਿਨ ਰਾਤ ਦਾ ਮੋਰਚਾ (ਧਰਨਾ) ਲਗਾ ਦਿੱਤਾ। ਬਾਦ ਵਿੱਚ ਪ੍ਰਸਾਸਨ ਨੇ ਲਗਾਤਾਰ ਮੀਟਿੰਗਾਂ ਕਰਕੇ ਸਬੰਧਤ ਕਿਸਾਨ ਨੂੰ ਚਾਰ ਲੱਖ ਰੁਪਏ ਦੇਣਾ ਮੰਨ ਲਿਆ ।
ਅੱਜ ਪੈਸੇ ਕਿਸਾਨ ਜਰਨੈਲ ਸਿੰਘ ਦੇ ਬੈਂਕ ਦੇ ਖਾਤੇ ਵਿੱਚ ਆ ਗਏ ਹਨ।
ਜਥੇਬੰਦੀ ਵੱਲੋਂ ਸਬੰਧਤ ਕਿਸਾਨ ਦੀ ਸਹਿਮਤੀ ਨਾਲ ਕਿਸਾਨ ਦੇ ਖੇਤ ਵਿੱਚ ਖੰਭਾ ਲੱਗਣ ਦੀ ਆਗਿਆ ਦੇ ਦਿੱਤੀ ਗਈ ਹੈ।
ਇਸ ਸਮੇਂ ਹਰਬੰਸ ਸਿੰਘ ਮਾਣਕੀ,, ਰਜਿੰਦਰ ਸਿੰਘ ਭੋਗੀਵਾਲ,, ਗੁਰਮੇਲ ਸਿੰਘ ਮਹੋਲੀ,, ਹੁਸ਼ਿਆਰ ਸਿੰਘ ਮਹੋਲੀ,, ਕੁਲਦੀਪ ਸਿੰਘ,, ਸਿੰਦਰ ਸਿੰਘ,, ਮਨਜੀਤ ਸਿੰਘ ਫਰਵਾਲੀ ,,ਰਜਿੰਦਰ ਸਿੰਘ,,ਜਗਰੂਪ ਸਿੰਘ ,,ਦਰਸ਼ਨ ਸਿੰਘ,, ਬਲਵਿੰਦਰ ਸਿੰਘ,, ਲਾਲੀ ਫਰਵਾਲੀ,, ਸੋਨੀ ਕੰਗਣਵਾਲ ,,ਗੋਲੂ ਕੰਗਣਵਾਲ,, ਰਾਜਾ ਮਹੇਰਨਾਂ,, ਦਰਸ਼ਨ ਸਿੰਘ,, ਰਛਪਾਲ ਸਿੰਘ ਬੇਗੋਵਾਲ,, ਨਛੱਤਰ ਸਿੰਘ,, ਬੇਅੰਤ ਸਿੰਘ,, ਜੱਗਾ ਸਿੰਘ ਆਦਿ ਸਾਰੇ ਪਿੰਡਾ ਦੇ ਕਿਸਾਨ ਹਾਜ਼ਰ ਸਨ।