ਬੰਦ ਪਏ ਲੱਕੜ ਦੇ ਆਰੇ ਵਿੱਚੋਂ ਹਜ਼ਾਰਾਂ ਦੀ ਚੋਰੀ ਖੋਖੇ ਚੋਂ ਮਿਲਿਆ ਆਰੇ ਦਾ ਚੋਰੀ ਦਾ ਸਾਮਾਨ ਪੁਲੀਸ ਮਾਮਲੇ ਦੀ ਕਰ ਰਹਿ ਹੈ ਜਾਂਚ
ਤਪਾ ਮੰਡੀ,06 ਦਸੰਬਰ(ਭੂਸ਼ਨ ਘੜੈਲਾ)ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਦੇ ਚਲਦਿਆਂ ਤਪਾ ਤਾਜੋਕੇ ਰੋਡ ਤੇ ਸਥਿਤ ਢਿੱਲੋਂ ਬਸਤੀ ਦੇ ਨੇੜੇ ਬਣੇ ਲੱਕੜ ਦੇ ਆਰੇ ਵਿੱਚੋਂ ਕੁਝ ਅਣਪਛਾਤੇ ਵਿਅਕਤੀਆਂ ਨੇ 25 ਹਜ਼ਾਰ ਰੁਪਏ ਦੀਆਂ ਲੱਕੜਾਂ ਅਤੇ ਇਕ ਵਜ਼ਨੀ ਕੰਡਾ ਚੋਰੀ ਕਰ ਲਿਆ ਗਿਆ ਹੈ।ਪੀਡ਼ਤ ਰਾਕੇਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਤਪਾ ਮੰਡੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਿਰਾਏ ਤੇ ਲੱਕੜ ਦੇ ਆਰਾ ਚਲਾ ਕੇ ਆਪਣਾ ਰੁਜ਼ਗਾਰ ਕਰਦਾ ਸੀ।ਪਰ ਲੋਕਡਾਊਨ ਦੇ ਚਲਦਿਆਂ ਫਰਵਰੀ ਤੋਂ ਮਜਬੂਰਨ ਆਰਾ ਬੰਦ ਕਰਨਾ ਪਿਆ।ਪੀੜਤ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਚੋਰੀ ਦੀ ਘਟਨਾ ਬਾਰੇ ਸਵੇਰੇ ਪਤਾ ਲੱਗਿਆ ਕਿ ਤਿੰਨ ਕੁਇੰਟਲ ਦਾ ਦੱਸ ਹਜ਼ਾਰ ਕੀਮਤ ਵਾਲਾ ਵਜਨ ਕੰਡਾ,1 ਹਜ਼ਾਰ ਲੱਕੜ ਦੇ ਪਾਵੇ,1ਕਿੰਕਰ ਅਤੇ ਟਾਹਲੀ ਦੀ ਬਣਾਈ ਗਈ ਲੱਕੜ ਜਾਲੀ ਤੋਂ ਇਲਾਵਾ ਲੋਹੇ ਦੀਆਂ ਪਾਈਪਾਂ ਅਤੇ ਹੋਰ ਵੀ ਲੱਕੜ ਗਾਇਬ ਸੀ। ਪੀੜਤ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਚੋਰੀ ਵਿੱਚ ਕਰੀਬ 25 ਹਜ਼ਾਰ ਦੀ ਚੋਰੀ ਅਜੇ ਤੱਕ ਸਾਹਮਣੇ ਆਈ ਹੈ। ਉਸ ਨੇ ਇਸ ਮਾਮਲੇ ਸਬੰਧੀ ਪੁੱਛ ਪੜਤਾਲ ਕੀਤੀ ਤਾਂ ਬਰਨਾਲਾ ਰੋਡ ਤੇ ਸਥਿਤ ਇਕ ਲੋਹੇ ਦੇ ਖੋਖੇ ਵਿੱਚੋਂ ਲੱਕੜ ਦਾ ਸਾਮਾਨ ਗੱਟਿਆਂ ਵਿੱਚ ਭਰਿਆ ਹੋਇਆ ਮਿਲਿਆ.ਤਾਂ ਤੁਰੰਤ ਇਸ ਸਬੰਧੀ ਉਸ ਨੇ ਨੇੜਲੇ ਦੁਕਾਨਦਾਰਾਂ ਅਤੇ ਪੁਲਸ ਪ੍ਰਸ਼ਾਸਨ ਇਸ ਦੀ ਜਾਣਕਾਰੀ ਦਿੱਤੀ ਤਾਂ ਪੁਲਸ ਪ੍ਰਸ਼ਾਸਨ ਤੇ ਪੁਲੀਸ ਥਾਣਾ ਤਪਾ ਦੇ ਏ.ਐਸ.ਆਈ ਨਿਰਮਲਜੀਤ ਸਿੰਘ ਨੇ ਪੁਲਸ ਪਾਰਟੀ ਨੂੰ ਨਾਲ ਲੈ ਕੇ ਮੌਕੇ ਦਾ ਜਾਇਜ਼ਾ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ.ਜਾਣਕਾਰੀ ਅਨੁਸਾਰ ਇਹ ਲੋਹੇ ਦੇ ਖੋਖਾ ਢਿੱਲਵਾਂ ਰੋਡ ਤੇ ਸਥਿਤ ਬਸਤੀ ਦੇ ਕਿਸੇ ਇੱਕ ਵਿਅਕਤੀ ਨੇ ਦੱਸਿਆ ਜਾ ਰਿਹਾ ਹੈ.ਨੇੜਲੇ ਦੁਕਾਨਦਾਰਾਂ ਨੇ ਵੀ ਪੁਲਸ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਦਾ ਵੀ ਕਾਫੀ ਸਾਮਾਨ ਚੋਰੀ ਹੋ ਜਾਂਦਾ ਹੈ ਜਿਸ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ .ਇਸ ਮੌਕੇ ਰਾਜਵਿੰਦਰ ਸਿੰਘ ਰਾਜੂ ਸਮੇਤ ਪੁਲਸ ਪਾਰਟੀ ਅਤੇ ਦੁਕਾਨਦਾਰ ਹਾਜ਼ਰ ਸਨ।
————————————-
good reporter