ਬੇਰੁਜ਼ਗਾਰੀ ਤੇ ਜ਼ੁਰਮ
ਅੱਜ ਦੇ ਮਾਹੌਲ ਵਿੱਚ ਬੇਰੁਜ਼ਗਾਰੀ ਲਗਾਤਾਰ ਵੱਧਣ ਕਰਕੇ ਨੌਜਵਾਨਾਂ ਨੂੰ ਗੈਰ-ਕਾਨੂੰਨੀ ਕੰਮਾਂ ਨੂੰ ਕਰਨਾ ਪੈ ਰਿਹਾ ਹੈ। ਗ਼ਲਤ ਅਤੇ ਗੈਰ-ਕਾਨੂੰਨੀ ਕੰਮ ਜੋ ਕਿ ਵਧੇਰੇ ਕਰਕੇ ਅਪਰਾਧ ਦਾ ਦੂਜਾ ਰੂਪ ਹੁੰਦੇ ਹਨ। ਅੱਜ ਦੇ ਕੁਝ ਬੇਰੁਜ਼ਗਾਰ ਨੌਜਵਾਨ ਕਰ ਰਹੇ ਹਨ। ਅਜਿਹੀਆਂ ਵਾਰਦਾਤਾਂ ਨੂੰ ਸਿਰਫ਼ ਬੇਰੁਜ਼ਗਾਰੀ ਹੀ ਜਨਮ ਦਿੰਦੀ ਹੈ। ਬਹੁਤੇ ਨੌਜਵਾਨ ਜੋ ਕਾਨੂੰਨ ਦੇ ਹੱਥੇ ਆ ਜਾਂਦੇ ਹਨ ਅਤੇ ਆਪਣੀ ਸਾਰੀ ਉਮਰ ਜੇਲਾਂ ਵਿੱਚ ਸਾੜ ਦਿੰਦੇ ਹਨ ਅਤੇ ਕੁਝ ਅਜਿਹੇ ਕੰਮਾਂ ਨੂੰ ਅੱਗੇ ਤੋਂ ਅੱਗੇ ਅੰਜਾਮ ਦਿੰਦੇ ਜਾਂਦੇ ਹਨ ਅਤੇ ਅਖੀਰ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਮੌਤ ਦੇ ਮੂੰਹ ਵਿੱਚ ਜਾ ਕੇ ਹਮੇਸ਼ਾ ਲਈ ਆਪਣੀ ਜੀਵਨ ਲੀਲਾ ਖ਼ਤਮ ਕਰ ਬੈਠਦੇ ਹਨ ਅਤੇ ਆਪਣੇ ਮਾਪਿਆਂ ਨੂੰ ਸਾਰੀ ਉਮਰ ਰੋਣ ਲੲੀ ਛੱਡ ਜਾਂਦੇ ਹਨ। ਨਸ਼ਿਆਂ ਦਾ ਵੱਧ ਰਿਹਾ ਰੁਝਾਨ ਵੀ ਅਜਿਹੇ ਅਪਰਾਧਾਂ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦਾ ਹੈ। ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਲੱਤ, ਇਨ੍ਹਾਂ ਦੋਵੇਂ ਸਮਸਿਆਵਾਂ ਦਾ ਆਪਸ ਵਿੱਚ ਬਹੁਤ ਹੀ ਗੂੜਾ ਸਬੰਧ ਹੈ। ਉਹ ਇਹ ਨਹੀਂ ਜਾਣਦੇ ਕਿ ਇਨ੍ਹਾਂ ਨਸ਼ਿਆਂ ਨੂੰ ਖਰੀਦਣ ਲਈ ਪੈਸਿਆਂ ਦੀ ਲੋੜ ਪੈਂਦੀ ਹੈ। ਆਪਣੀ ਨਸ਼ਿਆਂ ਦੀ ਆਦਤ ਤੋਂ ਮਜਬੂਰ ਹੋ ਕੇ ਪਹਿਲਾਂ ਉਹ ਆਪਣੇ ਘਰ ਦੀਆਂ ਚੀਜ਼ਾਂ ਚੋਰੀ ਕਰਕੇ ਆਪਣੇ ਨਸ਼ਿਆਂ ਦੀ ਜ਼ਰੂਰਤ ਪੂਰੀ ਕਰਦੇ ਹਨ ਅਤੇ ਫਿਰ ਉਹ ਹੌਲੀ ਹੌਲੀ ਬਾਹਰ ਵੀ ਕੲੀ ਤਰ੍ਹਾਂ ਦੇ ਅਪਰਾਧਾਂ ਨੂੰ ਜਨਮ ਦੇਣ ਲੱਗਦੇ ਹਨ। ਸਾਡੇ ਸਮਾਜ ਲਈ ਅਜਿਹੇ ਅਪਰਾਧ ਬਹੁਤ ਹੀ ਨਿੰਦਿਆ ਪੂਰਨ ਹੁੰਦੇ ਹਨ। ਸਰਕਾਰ ਦਾ ਮੁੱਢਲਾ ਫਰਜ਼ ਹੈ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਜਾਂ ਕੋਈ ਕੰਮ ਧੰਦਾ ਪ੍ਰਦਾਨ ਕਰਨ ਦੇ ਉਪਰਾਲੇ ਕਰੇ ਤਾਂ ਜੋ ਉਹ ਆਪਣੇ ਪੈਰਾਂ ਤੇ ਖੜ੍ਹੇ ਹੋਣ ਅਤੇ ਉਨ੍ਹਾਂ ਨੂੰ ਪੈਸਾ ਕਮਾਉਣ ਲਈ ਗੈਰ ਕਾਨੂੰਨੀ ਕੰਮ ਜਾਂ ਅਪਰਾਧ ਕਰਨ ਦੀ ਲੋੜ ਹੀ ਨਾਂ ਪਵੇ।ਸਮਾਜ ਨੂੰ ਚੰਗੇ ਹੁਨਰਮੰਦ ਨੌਜਵਾਨਾਂ ਦੀ ਲੋੜ ਹੈ। ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਤੇ ਸ਼ਕਤੀ ਹਨ। ਧੰਨਵਾਦ ਸਹਿਤ।
ਪ੍ਰਸ਼ੋਤਮ ਪੱਤੋ।
ਪਿੰਡ ਤੇ ਡਾਕ ਪੱਤੋ ਹੀਰਾ ਸਿੰਘ (ਮੋਗਾ)