ਬੇਟੀ ਬਚਾਓ ਤੇ ਪੀਐਨਡੀਟੀ ਕਾਨੂੰਨ ਸਬੰਧੀ ਗਰੁੱਪ ਚਰਚਾ ਰਾਹੀਂ ਕੀਤਾ ਜਾਗਰੂਕ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਮਿਟਾਉਣ ਦਾ ਸੱਦਾ

ਤਪਾ/
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਬਰਨਾਲਾ ਡਾ. ਸੁਖਜੀਵਨ ਕੱਕੜ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਵਿਚ ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਨੇੜਲੇ ਪਿੰਡਾਂ ਵਿਚ ਬਣੇ ਹੈਲਥ ਐਂਡ ਵੈਲਨੈਸ ਸੈਂਟਰ ਤੇ ਸਬ ਸੈਂਟਰਾਂ ਵਿਖੇ ਪੀ.ਸੀ. ਤੇ ਪੀ.ਐਨ.ਡੀ.ਟੀ ਐਕਟ ਅਧੀਨ ਬੇਟੀ ਬਚਾਓ ਬੇਟੀ ਪੜ੍ਹਾਓ ਜਾਗਰੂਕਤਾ ਸਬੰਧੀ ਫੋਕਸ ਗਰੁੱਪ ਚਰਚਾ ਪ੍ਰੋਗਰਾਮ ਕਰਵਾਏ ਗਏ। ਚਰਚਾ ਦੌਰਾਨ ਭਰੂਣ ਹੱਤਿਆ ਰੋਕਣ ਤੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਣ ਦਾ ਸੱਦਾ ਦਿੱਤਾ ਗਿਆ, ਉਥੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਬਾਲੜੀ ਰੱਖਿਆ ਯੋਜਨਾ, ਜਨਨੀ ਸੁਰੱਖਿਆ ਯੋਜਨਾ, ਪੀਐਨਡੀਟੀ ਐਕਟ ਦੇ ਕਾਨੂੰਨ ਅਤੇ ਸਖਤ ਸਜ਼ਾ, ਪੰਘੂੜਾ ਯੋਜਨਾ ਅਤੇ ਹੋਰ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਪੀਐਚਸੀ ਢਿੱਲਵਾਂ ਅਤੇ ਸਬ ਸੈਂਟਰ ਮੌੜ ਨਾਭਾ ਵਿਖੇ ਜਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਗੌਤਮ ਰਿਸ਼ੀ ਅਤੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬੇਅੰਤ ਕੌਰ ਨੇ ਗਰੁੱਪ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਸਾਨੂੰ ਸਮਾਜ ਅੰਦਰ ਫੈਲੀਆਂ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਮਿਟਾਉਣ ਅਤੇ ਲੜਕੀਆਂ ਦੀ ਪੜ੍ਹਾਈ ‘ਤੇ ਜ਼ੋਰ ਦੇਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਾਨੂੰ ਅਪਣੀ ਸੋਚ ਬਦਲਦਿਆਂ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਣਾ ਚਾਹੀਦਾ ਹੈ। ਉਨ੍ਹਾਂ ਪੀ.ਐਨ.ਡੀ.ਟੀ. ਐਕਟ ਬਾਰੇ ਦੱਸਿਆ ਕਿ ਗਰਭ ‘ਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨ ਤੇ ਭਰੂਣ ਹੱਤਿਆ ਕਰਨਾ ਨਾ ਸਿਰਫ਼ ਸਜ਼ਾਯੋਗ ਅਪਰਾਧ ਹੈ ਬਲਕਿ ਇਹ ਇਕ ਮਹਾਪਾਪ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੁਨੀਆ ਦੇ ਇਤਿਹਾਸ ਵਿਚ ਬਹੁਤ ਸਾਰੀਆਂ ਅਜਿਹੀਆਂ ਉਦਹਰਨਾਂ ਹਨ ਜਦੋਂ ਲੜਕੀਆਂ ਤੇ ਮਹਿਲਾ ਆਗੂਆਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਲੜਕੀਆਂ ਨੂੰ ਪੜਾਈ ਤੇ ਉਸਦੀ ਸਿਹਤ ਠੀਕ ਰਹੇਗੀ ਤਾਂ ਉਹ ਸਮਾਜ ਅਤੇ ਸੋਚ ਨੂੰ ਆਪਣੇ-ਆਪ ਬਦਲੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਉਪਰਾਲਾ ਕਰਦਿਆਂ 5 ਸਾਲ ਤੱਕ ਦੀਆਂ ਬੱਚੀਆਂ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਬਾਲੜੀ ਰੱਖਿਆ ਯੋਜਨਾ, ਜਨਨੀ ਸੁਰੱਖਿਆ ਯੋਜਨਾ, ਪੀਐਨਡੀਟੀ ਐਕਟ, ਪੰਘੂੜਾ ਯੋਜਨਾ ਅਤੇ ਹੋਰ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਢਿੱਲਵਾਂ ਵਿਖੇ ਆਪਥੈਲਮਿਕ ਅਫਸਰ ਗੁਰਵਿੰਦਰ ਸਿੰਘ ਭੱਠਲ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮਹਿੰਦਰ ਸਿੰਘ, ਸਿਹਤ ਕਰਮਚਾਰੀ ਅੰਬਿਕਾ ਰਾਣੀ, ਲਵਪ੍ਰੀਤ ਸਿੰਘ ਤੇ ਆਸ਼ਾ ਵਰਕਰ, ਜਦਕਿ ਮੌੜ ਨਾਭਾ ਵਿਖੇ ਸਿਹਤ ਕਰਮਚਾਰੀ ਸੁਖਵੀਰ ਕੌਰ, ਆਸ਼ਾ ਫੈਸਿਲੀਟੇਟਰ ਨਰਿੰਦਰ ਕੌਰ ਤੇ ਆਸ਼ਾ ਵਰਕਰ ਤੇ ਲੋਕ ਸ਼ਾਮਲ ਸਨ। ਇਸ ਤੋਂ ਇਲਾਵਾ ਨੇੜਲੇ ਪਿੰਡ ਘੁੰਨਸ, ਤਾਜੋਕੇ, ਦਰਾਜ, ਜੈਮਲ ਸਿੰਘ ਵਾਲਾ, ਉਗੋਕੇ, ਸੁਖਪੁਰਾ ਵਿਚ ਵੀ ਜਾਗਰੂਕ ਕੀਤਾ ਗਿਆ।