ਬਾਬਾ ਸਾਹਿਬ ਡਾ. ਭੀਮ ਰਾਓ ਜੀ ਦੇ 64 ਵੇ ਪ੍ਰੀਨਿਰਮਾਣ ਦਿਵਸ਼ ਤੇ ਵਿਸ਼ੇਸ਼
ਭਾਰਤ ਵਰਸ਼ ਚ ਸਭ ਤੋ ਵੱਧ ਡਿਗਰੀਆਂ ਹਾਸਲ ਕਰਨ ਵਾਲੇ ਮਹਾਪੁਰਸ਼ ਭਾਰਤੀ ਸਵਿੰਧਾਨ ਦੇ ਨਿਰਮਾਤਾ ਮਜਦੂਰਾਂ ਤੇ ਔਰਤਾਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 64 ਵੇਂ ਪ੍ਰੀਨਿਰਮਾਨ ਦਿਵਸ ਤੇ ਚਰਨਾਂ ਵਿੱਚ ਸਰਧਾ ਦੇ ਫੁੱਲ ਭੇਂਟ ਅਰਪਿਤ ਕਰਦੇ ਹਾਂ।ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਤੋਂ ਪ੍ਰੇਰਿਤ ਹੋ ਕੇ ਸਮਾਜ ਨੂੰ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੁੜਨ ਲਈ ਬੇਨਤੀ ਵੀ ਕਰਦੇ ਹਾਂ।ਕਿਉਂਕਿ ਹੁਣ ਸੋਚਣ ਵਾਲੀ ਗੱਲ ਇਹ ਹੈ ਕੀ ਬਾਬਾ ਸਾਹਿਬ ਜੀ ਦਾ ਸੁਪਨਾ ਕੀ ਸੀ ਤੇ ਸਾਨੂੰ ਭੀਮ ਰਾਓ ਅੰਬੇਡਕਰ ਜੀ ਆਪਣੇ ਸਮਾਜ ਨੂੰ ਕੀ ਸੰਦੇਸ਼ ਦੇਂਦੇ ਹਨ।ਕਿ ਅਸੀ ਉਸ ਸੁਪਨੇ ਤੇ ਖਰੇ ਵੀ ਉਤਰੇ ਹਾਂ ਜਾਂ ਨਹੀਂ ਜੋ ਸਾਡੇ ਰਹਿਬਰਾਂ ਨੇ ਦੇਖੇ ਹਨ,ਕੀ ਅਸੀਂ ਭਾਰਤੀ ਸਵਿਧਾਨ ਨੂੰ ਪੜ੍ਹ ਵੀ ਸਕੇ ਹਾਂ ,ਆਪਣੇ ਹੱਕ ਲਈ ਅਸੀ ਜਾਗਰੂਕ ਵੀ ਹੋਏ ਹਾਂ ,ਅੱਜ ਸਾਡਾ ਸਮਾਜ ਸੁੱਤਾ ਪਿਆ ਹੈ ਕੀ ਇਸ ਨੂੰ ਆਪਣੇ ਹੱਕਾਂ ਦੀ ਕੋਈ ਚਿੰਤਾ ਹੈ।ਬਾਬਾ ਸਾਹਿਬ ਜੀ ਦਾ ਜੀਵਨ ਧਰਮ ਤੇ ਰਾਜਨੀਤੀ ਵਿੱਚ ਹੀ ਵਿਚਰਿਆ।
ਪਰ ਮੈਂ ਆਪਣੇ ਸਮਾਜ ਨੂੰ ਧਾਰਮਿਕ ਤੌਰ ਤੇ ਅਤੇ ਰਾਜਨੀਤਕ ਤੌਰ ਤੇ ਆਪਸ ਵਿੱਚ ਲੜਦੇ ਆਮ ਦੇਖਿਆ ਹੈ।ਬਾਬਾ ਸਾਹਿਬ ਜੀ ਕਹਿੰਦੇ ਸਨ । ਪੜੋ, ਜੜੋ , ਸੰਘਰਸ਼ ਕਰੋ । ਮੈਂ ਇਹ ਸੋਚਦਾ ਹਾਂ ਕੀ ਅਸੀਂ ਸੱਚ ਮੁੱਚ ਬਾਬਾ ਸਾਹਿਬ ਦੇ ਪੈਰੋਕਾਰ ਹਾਂ, ਕੀ ਅਸੀ ਬਾਬਾ ਸਾਹਿਬ ਜੀ ਨੂੰ ਸਮਝ ਵੀ ਸਕੇ ਹਾਂ ।ਉਨ੍ਹਾਂ ਦੀ ਕੁਰਬਾਨੀ , ਸੰਘਰਸ਼ , ਦਰਦ,ਤਿਆਗ, ਅਤੇ ਬਾਬਾ ਸਾਹਿਬ ਜੀ ਦੇ ਜੀਵਨ ਨੂੰ ਸਮਝ ਵੀ ਸਕੇ ਹਾਂ।ਬਾਬਾ ਸਾਹਿਬ ਜੀ ਨੇ ਕਿਹਾ ਸੀ ਕੀ ਮੇਰਾ ਜੀਵਨ ਹੀ ਮੇਰੇ ਸਮਾਜ ਲਈ ਇਕ ਸੰਦੇਸ਼ ਹੈ।ਅਸੀ ਕਿੰਨੇ ਕੇ ਲੋਕ ਹਾਂ ।ਜੋ ਬਾਬਾ ਸਾਹਿਬ ਦੇ ਜੀਵਨ ਨੂੰ ਜਾਣ ਸਕੇ ਹਾਂ।ਜੇਕਰ ਅਸੀ ਬਾਬਾ ਸਾਹਿਬ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ ।ਸਾਨੂੰ ਬਾਰ ਬਾਰ ਧਰਮ ਤੇ ਰਾਜਨੀਤੀ ਵਿੱਚ ਬਾਬਾ ਸਾਹਿਬ ਨਜ਼ਰ ਆਉਂਦੇ ਹਨ।ਜਦੋਂ ਅਸੀ ਆਪਣੇ ਸਮਾਜ ਵਿਚ ਬਾਬਾ ਸਾਹਿਬ ਨੂੰ ਸੰਘਰਸ ਕਰਦੇ ਦੇਖ ਦੇ ਹਾਂ ਤੇ ਸਾਨੂੰ ਬਾਬਾ ਸਾਹਿਬ ਦੇ ਮੁੱਖ ਤੋਂ ਸਮਾਜ ਦਾ ਦਰਦ ਨਜ਼ਰ ਆਉਂਦਾ ਹੈ।ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ।ਕੀ ਅਸੀਂ ਆਪਣੇ ਸਮਾਜ ਦੇ ਦੁੱਖ ਨੂੰ ਕਿੰਨਾ ਕੇ ਵੇਖਦੇ ਹਾਂ ,ਕਿੰਨਾ ਕੇ ਧਾਰਮਿਕ ਸਮਾਗਮ ਵਿੱਚ ਅਸੀ ਲੋਕ ਨੂੰ ਦੱਸਿਆ ਬਾਬਾ ਸਾਹਿਬ ਜੀ ਨੇ ਆਪਣੇ ਚਾਰ ਬੱਚੇ,ਪਤਨੀ,ਭਰਾ,ਅਤੇ ਆਪਣੇ ਪਿਤਾ ਨੂੰ ਖੋਇਆ, ਅਸੀ ਕਿੰਨਾ ਕੇ ਆਪਣੇ ਸਮਾਜ ਨੂੰ ਦੱਸਿਆ।ਜੇਕਰ ਅਸੀ ਸੱਚ ਮੁੱਚ ਬਾਬਾ ਸਾਹਿਬ ਜੀ ਦਾ ਪ੍ਰੀਨਿਰਮਾਨ ਦਿਵਸ ਮਨਾਉਣਾ ਹੈ।ਪਹਿਲਾਂ ਆਪਣੇ ਸਮਾਜ ਨੂੰ ਜਗਾਉਣਾ ਪੈਣਾ ।ਬਾਬਾ ਸਾਹਿਬ ਦੇ ਜੀਵਨ ਵਾਰੇ ਦੱਸਣਾ ਪੈਣਾ।ਜੋ ਸਾਨੂੰ ਰਸਤਾ ਸਾਡੇ ਗੁਰੂ ਸਾਹਿਬ ਦੱਸ ਕੇ ਗਏ ਉਸ ਰਸਤੇ ਤੇ ਤੁਰਨਾ ਹੀ ਪੈਣਾ।ਤਾਂ ਹੀ ਅਸੀ ਆਪਣੇ ਗੁਰੂਆਂ ਮਹਾਪੁਰਸ਼ਾ ਦਾ ਕੋਈ ਵੀ ਦਿਨ ਦਿਵਸ ਨੂੰ ਸੰਪੂਰਨ ਰੂਪ ਵਿੱਚ ਅਸੀ ਮਨਾ ਸਕਦੇ ਹਾਂ।ਜੇ ਕੋਈ ਸ਼ਬਦ ਲਿਖਣ ਵਿੱਚ ਗਲਤੀ ਹੋ ਗਈ ਹੋਵੇ ਮਾਫ ਕਰਨਾ। ਜੈ ਭੀਮ ਜੈ ਭਾਰਤ ਜੀ।
ਬਲਜੀਤ ਸਰੋਅਾ –
BSP ਸੰਘਰਸ਼ ਗਰੁੱਪ ਕੁਵੈਤ।
baba sahib