ਬਰਨਾਲਾ ਸ਼ਹਿਰ ਦੀਆਂ ਸਮੂਹ ਲੇਖਕ ਸਭਾਵਾਂ ਵੱਲੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਸ਼ਹਿਰ ਵਿਚ ਕੈਂਡਲ ਮਾਰਚ ਕੀਤਾ

ਬਰਨਾਲਾ(ਮਾਲਵਿੰਦਰ ਸ਼ਾਇਰ)
26 ਨਵੰਬਰ ਤੋਂ ਦਿੱਲੀ ਵਿਖੇ ਖੇਤੀ, ਬਿਜਲੀ ਤੇ ਕਿਰਤ ਨਾਲ ਸਬੰਧਿਤ ਲੋਕ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਵਿਚ ਹੁਣ ਤੱਕ 30 ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬਾਬਾ ਰਾਮ ਸਿੰਘ ਸੀਂਗੜੇਵਾਲੇ, ਕਰਨਾਲ ਨੇ ਆਪਣਾ ਆਤਮ ਬਲੀਦਾਨ ਵੀ ਦੇ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ – ਭਾਰਤ ਵੱਲੋਂ ਕੱਲ੍ਹ 20 ਦਸੰਬਰ ਨੂੰ ਉਪਰੋਕਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਸ਼ਹਿਰ ਵਿਚ ਕੈਂਡਲ ਮਾਰਚ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਸੀ ।ਪੰਜਾਬ ਭਰ ਦੇ ਲੇਖਕ, ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਵਾਈ ਵਿੱਚ ਹੁਣ ਤਕ ਇਸ ਅੰਦੋਲਨ ਵਿਚ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਸ਼ੀਲ ਹਨ। ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਵੱਲੋਂ ਸ਼ਹਿਰ ਵਿੱਚ ਜੋਗਾ ਸਿੰਘ ਵਿਰਕ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਬਰਨਾਲਾ ਸ਼ਹਿਰ ਦੀਆਂ ਲੇਖਕ ਸਭਾਵਾਂ ਵੱਲੋਂ ਸ਼ਹਿਰ ਵਿਚ ਕੈਂਡਲ ਮਾਰਚ ਕੀਤਾ ਗਿਆ ਜਿਸ ਵਿਚ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਮੇਜਰ ਸਿੰਘ ਸਹੌਰ,ਲੋਕ ਰੰਗ ਸਾਹਿਤ ਸਭਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ, ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ,ਡਾ. ਤੇਜਾ ਸਿੰਘ ਤਿਲਕ,ਗੁਰਜੰਟ ਸਿੰਘ ਸਿੱਧੂ,ਮਹਿੰਦਰ ਸਿੰਘ ਰਾਹੀ,ਸ਼ਾਇਰ ਤਰਸੇਮ,ਰਘਵੀਰ ਸਿੰਘ ਗਿੱਲ ਕੱਟੂ, ਡਾ.ਕੁਲਵੰਤ ਸਿੰਘ ਜੋਗਾ ਡਾ ਭੁਪਿੰਦਰ ਸਿੰਘ ਬੇਦੀ ਡਾ.ਅਮਨਦੀਪ ਸਿੰਘ ਟੱਲੇਵਾਲੀਆ, ਡਾ.ਸੁਰਿੰਦਰ ਸਿੰਘ ਭੱਠਲ , ਰਘਵੀਰ ਸਿੰਘ ਗਿੱਲ ਕੱਟੂ, ਜਗਤਾਰ ਬੈਂਸ, ਰਾਮ ਸਰੂਪ ਸ਼ਰਮਾ, ਰਾਜਿੰਦਰ ਸ਼ੌਂਕੀ,ਗਮਦੂਰ ਸਿੰਘ ਰੰਗੀਲਾ ਆਦਿ ਲੇਖਕਾਂ ਨੇ ਭਾਗ ਲਿਆ।