ਫ਼ਿਕਰ
ਤਖ਼ਤ ਮੱਲ ਨੇ ਤਖ਼ਤ ਤੋ ਹੁਕਮ ਕੀਤਾ,
ਦੇਸ਼ ਵੇਚਤਾ ਵੱਡੇ ਘਰਾਣਿਆ ਨੂੰ।
ਤਿੰਨ ਐਸੇ ਕਾਨੂੰਨ ਉਹਨੇ ਪਾਸ ਕੀਤੇ,
ਸੁਣ ਕੇ ਛੱਡਗੇ ਲੋਕ ਟਿਕਾਣਿਆਂ ਨੂੰ।
ਜਿੰਨੇ ਕਿਸਾਨ ਮਜ਼ਦੂਰ ਘਰੋਂ ਬਾਹਰ ਹੋਗੇ
ਫ਼ਿਕਰ ਪੈ ਗਿਆ ਬੰਦੇ ਸਿਆਣਿਆਂ ਨੂੰ।
ਹੁਣ ਘਰੇ ਰਹਿਣ ਦਾ ਰਿਹਾ ਨਾ ਹੱਜ ਕੋਈ,
ਲ਼ੈ ਗੀਆ ਬੀਬੀਆਂ ਦਿੱਲੀ ਨਿਆਣਿਆਂ ਨੂੰ।
ਜ਼ਮੀਨ ਰਹਿਣੀ ਨੀ ਹੁਣ ਕਿਸਾਨ ਕੋਲੇ,
ਲੋਕ ਤਰਸਣਗੇ ਕਣਕ ਦੇ ਦਾਣਿਆਂ ਨੂੰ।
ਇਹ ਕਿਸਾਨ ਦੇ ਦਰਦ ਨੂੰ ਕੀ ਜਾਨਣ,
ਸਮਝ ਹੋਣੀ ਚਾਹੀਦੀ ਲੋਟੂ ਲਾਣਿਆਂ ਨੂੰ।
ਨਾਲ ਕਿਸਾਨ ਦੇ ਖੜਾ ਹੈ ਦੇਸ਼ ਸਾਰਾ,
ਕਿਉ ਨੀ ਦਿਸਦਾ ਅੰਨਿਆਂ ਕਾਣਿਆ ਨੂੰ।
ਹਰਪ੍ਰੀਤ ਪੱਤੋ ਹੱਕ ਅਸੀ ਲ਼ੈ ਲੈਣੇ,
ਮਰਨਾ ਪੈ ਜਾਵੇ ਚਾਹੇ ਸਾਰੇ ਜਾਣਿਆ ਨੂੰ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾਂ ਸਿੰਘ ਮੋਗਾ ਫੋਨ ਨੰਬਰ 94658-21417