(ਪੰਜਾਬੀ ਯੋਧਿਆਂ ਨੂੰ ਸਲਾਮ)
ਕਿਸਾਨ ਅੰਦੋਲਨ ਨੇ ਜੋ ਕੀਤਾ ਉਹ ਇੱਕ ਵੱਖਰੀ ਮਿਸਾਲ ਹੀ ਸਿਰਜ ਰਿਹਾ ਹੈ। ਕੇਂਦਰ ਨੇ ਬਣਾਏ ਤੇਜ਼ੀ ਵਿੱਚ ਤਿੰਨ ਕਾਨੂੰਨ ਜਿੰਨਾਂ ਨੂੰ ਸਰਕਾਰ ਕਿਸਾਨਾਂ ਦੇ ਹਿੱਤਾਂ ਵਾਲੇ ਕਹਿ ਰਹੀ ਹੈ, ਕਿਸਾਨਾਂ ਨੇ ਉਨ੍ਹਾਂ ਨੂੰ ਸਿਰੇ ਰੱਦ ਕਰ ਦਿੱਤਾ ਹੈ। ਸਰਕਾਰ ਨੇ ਦਿੱਲੀ ਬੈਠੇ ਕਿਸਾਨ ਆਗੂਆਂ ਨਾਲ ਕੲੀ ਮੀਟਿੰਗਾਂ ਵਿੱਚ ਇਹੀ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਕਿਸਾਨਾਂ ਪ੍ਰਤੀ ਹਮਦਰਦੀ ਰੱਖਦੀ ਹੈ ਇਸ ਕਰਕੇ ਇਹ ਕਾਨੂੰਨ ਬਣਾਉਣ ਦੀ ਲੋੜ ਪਈ। ਦੂਜੇ ਪਾਸੇ ਕਿਸਾਨਾਂ ਦੇ ਸੰਘਰਸ਼ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਹੁਣ ਕਿਸਾਨ ਦਿੱਲੀਓਂ ਖ਼ਾਲੀ ਹੱਥ ਵਾਪਸ ਨਹੀਂ ਆਉਣਗੇ।ਅੱਠ ਦਸੰਬਰ ਦਾ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਉਹ ਸਰਕਾਰ ਦੀਆਂ ਬੰਦ ਪੲੀਆਂ ਅੱਖਾਂ ਖੋਲ੍ਹ ਦੇਵੇਗਾ। ਇਹ ਪੰਜਾਬੀ ਬਾਜਾਂ ਵਾਲੇ ਦੇ ਪੁੱਤਰ ਨੇ ਅਤੇ ਭਾਈ ਘਨੱਈਆ ਜੀ ਦੇ ਕਦਮਾਂ ਤੇ ਚੱਲਣ ਵਾਲੇ। ਇਹ ਅੰਦੋਲਨ ਹੁਣ ਇਕੱਲੇ ਕਿਸਾਨਾਂ ਦਾ ਨਹੀਂ,ਹਰ ਰੋਟੀ ਖਾਣ ਵਾਲੇ ਅੰਦੋਲਨ ਹੈ। ਹੁਣ ਇਸ ਅੰਦੋਲਨ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਦੀ ਲੋੜ ਹੈ ਜੋ ਲੋਕ ਹਾਲੇ ਵੀ ਸੱਥਾਂ ਵਿੱਚ ਵਿਹਲੇ ਬੈਠੇ ਤਾਸ਼ ਜਾਂ ਗੱਪਾਂ ਮਾਰ ਰਹੇ ਹਨ, ਉਨ੍ਹਾਂ ਨੂੰ ਹੁਣ ਦਿੱਲੀ ਵੱਲ ਵਹੀਰਾਂ ਘੱਤਣੀਆਂ ਪੈਣਗੀਆਂ। ਸੰਘਰਸ਼ ਕਰਦੇ ਵੀਰਾਂ ਨੂੰ ਹੋਰ ਬਲ ਮਿਲੇਗਾ। ਇਸ ਗੂੰਗੀ ਅਤੇ ਬੋਲੀ ਸਰਕਾਰ ਨੂੰ ਜਗਾਉਣ ਲਈ ਏਕੇ ਦੀ ਜ਼ਬਰਦਸਤ ਲੋੜ ਹੈ। ਧੰਨਵਾਦ ਸਹਿਤ।
ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕਘਰ-ਪੱਤੋ ਹੀਰਾ ਸਿੰਘ (ਮੋਗਾ)।
good