ਪੰਜਾਬੀਅਤ ਦਾ ਜਜਬਾ
✍ਰਵਨਜੋਤ ਕੌਰ ਸਿੱਧੂ ਰਾਵੀ
ਜੱਬੋਵਾਲ, ਸ਼ਹੀਦ ਭਗਤ ਸਿੰਘ ਨਗਰ
ਸੰਪਰਕ 8283066125
ਸੁਣ ਸੈਂਟਰ ਦੀਏ ਸਰਕਾਰੇ ਨੀ
ਕਿਉ ਪੰਜਾਬ ਨੂੰ ਹਮੇਸਸ਼ਾਂ ਮਾਰੇ ਨੀ
ਕਦੇ ਆਖੇਂ ਸਾਨੂੰ ਅੱਤਵਾਦੀ
ਕਿਉ ਲੱਗੀਏ ਤੈਨੂੰ ਮਾੜੇ ਨੀ
ਅਸੀ ਇੱਜਤਾਂ ਤੇਰੀਆਂ ਬਚਾਉਂਦੇ ਰਹੇ
ਚੁੰਮ ਕੇ ਰੱਸੇ ਫਾਂਸੀ ਦੇ
ਹੱਸ ਕੇ ਗਲਾ ਚ ਪਾਉਂਦੇ ਰਹੇ
ਅਸੀ ਹਮੇਸ਼ਾ ਹੋਏ ਕੁਰਬਾਨ ਤੇਰੇ ਲਈ
ਕਿਉਂ ਲਗਦੇ ਤੈਨੂੰ ਮਾੜੇ ਨੀ
ਕਦੇ ਆਖੇਂ ਸਾਨੂੰ ਅੱਤਵਾਦੀ
ਕਿਉਂ ਲੱਗੀਏ ਤੈਨੂੰ…..
ਅਸੀਂ ਭੁੱਲੇ ਨੀ ਜੋ ਤੂੰ ਕੀਤਾ ਦਿੱਲੀਏ
ਕੀਤੇ ਸਾਕੇ ਸਾਰੇ ਯਾਦ ਸਾਨੂੰ
ਜੇ ਕਿਧਰੇ ਚੁੱਕ ਹਥਿਆਰ ਲਏ
ਯਾਦ ਕਰਾ ਦਿਆਂਗੇ ਔਕਾਤ ਤੈਨੂੰ
84ਦਾ ਵੀ ਬਦਲਾ ਫਿਰ ਹੁਣ ਨਾਲ ਲਵਾਗੇਂ
ਜਦੋਂ ਗਲਾਂ ਚ ਟਾਇਰ ਪਾ ਤੂੰ ਸਾੜੇ ਨੀ
ਕਦੇ ਆਖੇਂ ਸਾਨੂੰ ਅੱਤਵਾਦੀ
ਕਿਉ ਲੱਗੀਏ ਤੈਨੂੰ …..
ਅਸੀ ਕਲਗੀਂਧਰ ਦੇ ਪੁੱਤਰ ਹਾਂ
ਹਰ ਧਰਮ ਦਾ ਕਰੀਏ ਸਤਿਕਾਰ ਸਦਾ
ਕਿਸੇ ਵੀ ਧਰਮ ਦੀ ਰੱਖਿਆ ਲਈ
ਹੱਸਕੇ ਅਸੀ ਕੁਰਬਾਨ ਹੋਈਏ
ਹੈ ਸਾਡੇ ਕੋਲੇ ਦਿਲ ਵੱਡਾ
ਕਦੇ ਇਤਿਹਾਸ ਫਰੋਲ ਕੇ ਦੇਖੀਂ ਨੀ
ਅਸੀ ਕਿੰਨੇ ਜੁਲਮੀ ਮਾਰੇ ਨੇ
ਕਿਉ ਆਖੇਂ ਸਾਨੂੰ ਅੱਤਵਾਦੀ
ਕਿਉ ਲਗੀਏ ਤੈਨੂੰ….
‘ਰਾਵੀ’ ਦੇਵੇ ਚਿਤਾਵਨੀ ਤੈਨੂੰ
ਨਾ ਛੇੜ ਰਹਿਣ ਦੇ ਸ਼ਾਂਤ ਸਾਨੂੰ
ਜੇ ਅੱਕ ਕੇ ਬਾਗੀ ਹੋ ਗਏ ਤਾਂ
ਫਿਰ ਦੇਵਾਂਗੇ ਅਸੀ ਉਜਾੜ ਤੈਨੂੰ
ਕਿਤੇ ਮੱਚਜੇ ਨਾਂ ਭਾਂਬੜ ਸੋਚ ਥੋੜਾ
ਫਿਰ ਨਾਂ ਸੁਣਨੇ ਕਿਸੇ ਤੇਰੇ ਹਾੜੇ ਨੀ
ਕਿਉ ਆਖੇ ਸਾਨੂੰ ਅੱਤਵਾਦੀ
ਕਿਉਂ ਲੱਗੀਏ ਤੈਨੂੰ ਮਾੜੇ ਨੀ
good