ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੋਸਾਇਟੀ ਨੇ ਪੀ. ਡੀ. ਸ਼ਰਮਾ ਦਾ ਮਨਾਇਆ ਜਨਮਦਿਨ।

ਬਰਨਾਲਾ 20, ਦਸੰਬਰ (ਚੰਡਿਹੋਕ), ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੋਸਾਇਟੀ (ਰਜਿ.) ਬਰਨਾਲਾ ਨੇ ਇਕ ਇੱਕਤਰਤਾ ਵਿਚ ਆਪਣੇ ਮਿਹਨਤੀ ਅਤੇ ਸਹਿਯੋਗੀ ਕਾਰਕੁੰਨਾਂ ਨੂੰ ਉਹਨਾਂ ਦੇ ਜਨਮਦਿਨ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸੇ ਫ਼ੈਸਲੇ ਦੀ ਕੜੀ ਵਿਚ ਸਭਾ ਨੇ ਅੱਜ ਆਪਣੀ ਸਭਾ ਦੇ ਮਿਹਨਤੀ, ਸਹਿਯੋਗੀ ਅਤੇ ਇਮਾਨਦਾਰ ਕਾਰਕੁੰਨ ਪੁਰਸ਼ੋਤਮ ਦਾਸ ਸ਼ਰਮਾ ਰਿਟਾਇਰਡ ਬੈਂਕ ਮੈਨੇਜਰ ਦਾ ਜਨਮਦਿਨ ਮਨਾਉਣ ਦੇ ਨਾਲ ਨਾਲ ਉਹਨਾਂ ਦਾ ਸਨਮਾਨ ਕੀਤਾ ਗਿਆ। ਸੋਸਾਇਟੀ ਨੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿਤੀ ਅਤੇ ਸ਼ਰਮਾ ਨੇ ਸੋਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੋਸਾਇਟੀ ਵਲੋਂ ਇਕ ਚੰਗੀ ਪਿਰਤ ਚਲਾਈ ਗਈ ਹੈ ਅਤੇ ਉਹਨਾਂ ਅਗੇ ਤੋਂ ਹੋਰ ਵੱਧ ਕੇ ਹਰ ਤਰਾਂ ਦਾ ਸਹਿਯੋਗ ਸੋਸਾਇਟੀ ਨੂੰ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਟੀ ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਸਮਾਰੋਹ ਵਿਚ ਮੁਨੀਸ਼ ਬਾਂਸਲ, ਰਮੇਸ਼ ਕੌਸ਼ਲ, ਅਸ਼ਵਨੀ ਕੁਮਾਰ, ਸੁਖਵਿੰਦਰ ਸਿੰਘ ਭੰਡਾਰੀ, ਸਰੋਜ ਸ਼ਰਮਾ, ਅਚਲ ਦੱਤ ਸ਼ਰਮਾ, ਤਾਰਾ ਚੰਦ ਚੋਪੜਾ, ਤੇਜਿੰਦਰ ਚੰਡਿਹੋਕ ਅਤੇ ਕੁਲਮੀਤ ਪਗਰੀਆ ਆਦਿ ਹਾਜਰ ਸਨ।
good
barnala