ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੋਸਾਇਟੀ ਨੇ ਮਨੁੱਖੀ ਅਧਿਕਾਰ ਦਿਵਸ ਮਨਾਇਆ।
ਬਰਨਾਲਾ 09, ਦਸੰਬਰ (ਚੰਡਿਹੋਕ), ਅੱਜ ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੋਸਾਇਟੀ (ਰਜਿ.) ਬਰਨਾਲਾ ਵਲੋਂ ਆਪਣੇ ਸਥਿਤ ਦਫ਼ਤਰ ਵਿਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਸੋਸਾਇਟੀ ਦੇ ਰਾਕੇਸ਼ ਕੁਮਾਰ ਹੇੜੀਕੇ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਲੋਂ 10 ਦਸੰਬਰ 1948 ਨੂੰ ਯੂਨੀਵਰਸਲ ਡੈਕਲੇਰੇਸ਼ਨ ਆਫ਼ ਰਾਈਟਸ ਮਤਾ ਪਾਸ ਕੀਤਾ ਗਿਆ ਜਿਸ ਨੂੰ ਸਾਰੇ ਮੈਂਬਰ ਦੇਸ਼ਾਂ ਨੇ ਮੰਨਣ ਦਾ ਅਹਿਦ ਕੀਤਾ । ਉਹਨਾਂ ਕਿਹਾ ਕਿ ਉਹ ਸਾਰੀਆਂ ਸਹੂਲਤਾਂ ਜੋ ਮਨੁੱਖ ਨੂੰ ਸਨਮਾਨਜਨਕ ਜ਼ਿੰਦਗੀ ਜਿਉਣ ਦੇ ਯੋਗ ਬਣਾਉਂਦੀਆਂ ਹਨ, ਉਹ ਮਨੁੱਖੀ ਅਧਿਕਾਰ ਹੈ। ਇਹ ਦਿਵਸ ਅਧਿਕਾਰਾਂ ਦੇ ਨਾਲ ਨਾਲ ਫ਼ਰਜਾਂ ਦੀ ਪਛਾਣ ਵੀ ਕਰਵਾਉਂਦਾ ਹੈ। ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਨੇ ਕਿਹਾ ਕਿ ਹਰ ਨਾਗਰਿਕ ਨੂੰ ਧਾਰਮਿਕ ਸੁਤੰਤਰਤਾ ਮਿਲੀ ਹੋਈ ਹੈ ਪਰ ਕਿਸੇ ਦੂਸਰੇ ਧਰਮ ਦੇ ਵਿਰੁੱਧ ਬੋਲਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਸਰਕਾਰ ਨੂੰ ਦੂਜੇ ਧਰਮ ਦੇ ਵਿਰੁੱਧ ਬੋਲਣ ਵਾਲੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਦਫ਼ਤਰਾਂ ਵਿਚ ਸੀਨੀਅਰ ਸਿਟੀਜਨਾਂ ਨੂੰ ਬਣਦਾ ਮਾਨ ਸਨਮਾਨ ਦਿਤਾ ਜਾਵੇ ਅਤੇ ਹਰ ਸੀਨੀਅਰ ਸਿਟੀਜਨ ਦੀ ਸਮਾਜਿਕ ਸੁਰੱਖਿਆ ਯਕੀਨੀ ਬਣਾਈ ਜਾਵੇ। ਸੋਸਾਇਟੀ ਨੇ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।
ਇਸ ਮੌਕੇ ਅਸ਼ਵਨੀ ਕੁਮਾਰ ਸ਼ਰਮਾ, ਕਰਮਜੀਤ ਸਿਘ ਅਸਪਾਲ, ਕੇਵਲ ਿਸ਼ਨ ਗਰਗ, ਅਚਲ ਦੱਤ ਸ਼ਰਮਾ, ਮਹਿੰਦਰਪਾਲ ਗਰਗ, ਤੇਜਿੰਦਰ ਚੰਡਿਹੋਕ, ਅਸ਼ੋਕ ਗੋਇਲ, ਦਰਸ਼ਨ ਸਿੰਘ, ਦੇਵੀ ਦਿਆਲ, ਸਰੂਪ ਚੰਦ ਵਰਮਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
news